ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਇਜ਼ਰਾਈਲ ਤੇ ਇਰਾਨ ਵੱਲੋਂ ਟਰੰਪ ਦੀ ਤਜਵੀਜ਼ਤ ‘ਜੰਗਬੰਦੀ’ ਯੋਜਨਾ ਸਵੀਕਾਰ

ਦੋਵੇਂ ਧਿਰਾਂ ਜੰਗਬੰਦੀ ਲਈ ਹੋਈਆਂ ਸਹਿਮਤ; ਜੰਗਬੰਦੀ ਦੀ ਉਲੰਘਣਾ ਹੋਈ ਤਾਂ ਸਖ਼ਤ ਜਵਾਬ ਦੇਵਾਂਗੇ: ਨੇਤਨਯਾਹੂ
Advertisement

ਤਲ ਅਵੀਵ, 24 ਜੂਨ

ਇਜ਼ਰਾਈਲ ਅਤੇ ਇਰਾਨ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਤਜਵੀਜ਼ਤ ਜੰਗਬੰਦੀ ਯੋਜਨਾ ਨੂੰ ਸਵੀਕਾਰ ਕਰ ਲਿਆ ਹੈ। ਤਹਿਰਾਨ ਵੱਲੋਂ ਅੱਜ ਸਵੇਰੇ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਵਾਈ ਹਮਲਿਆਂ, ਜਿਸ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ, ਮਗਰੋਂ ਦੋਵਾਂ ਧਿਰਾਂ ਨੇ ਸਮਝੌਤੇ ਨੂੰ ਸਵੀਕਾਰ ਕੀਤਾ ਹੈ। ਉਧਰ ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ’ਚ ਇਰਾਨ ਦੇ ਵੱਖ-ਵੱਖ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਨੇਤਨਯਾਹੂ ਨੇ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਜੰਗਬੰਦੀ ਦੀ ਕਿਸੇ ਵੀ ਉਲੰਘਣਾ ਦਾ ਸਖ਼ਤ ਜਵਾਬ ਦੇਵੇਗਾ।

Advertisement

ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਲਮੇਲ ਨਾਲ ਇਰਾਨ ਨਾਲ ਦੁਵੱਲੀ ਜੰਗਬੰਦੀ ਲਈ ਸਹਿਮਤ ਹੋ ਗਿਆ ਹੈ। ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ ਸੋਮਵਾਰ ਰਾਤ ਇਜ਼ਰਾਈਲ ਦੇ ਸੁਰੱਖਿਆ ਬਾਰੇ ਕੇਂਦਰੀ ਕਮੇਟੀ ਨੂੰ ਰਿਪੋਰਟ ਦਿੱਤੀ ਸੀ ਕਿ ਇਜ਼ਰਾਈਲ ਨੇ ਇਰਾਨ ਵਿਰੁੱਧ 12 ਦਿਨਾਂ ਦੀ ਕਾਰਵਾਈ ਦੌਰਾਨ ਆਪਣੇ ਸਾਰੇ ਜੰਗੀ ਟੀਚੇ ਹਾਸਲ ਕਰ ਲਏ ਹਨ, ਜਿਸ ਵਿੱਚ ਇਰਾਨ ਦੇ ਪ੍ਰਮਾਣੂ ਅਤੇ ਬੈਲਸਟਿਕ ਮਿਜ਼ਾਈਲ ਪ੍ਰੋਗਰਾਮਾਂ ਨੂੰ ਨਿਸ਼ਾਨਾ ਬਣਾਉਣਾ ਵੀ ਸ਼ਾਮਲ ਸੀ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੇ ਇਰਾਨ ਦੀ ਫੌਜੀ ਲੀਡਰਸ਼ਿਪ ਅਤੇ ਕਈ ਸਰਕਾਰੀ ਥਾਵਾਂ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਤਹਿਰਾਨ ਦੇ ਅਸਮਾਨ ’ਤੇ ਕੰਟਰੋਲ ਹਾਸਲ ਕਰ ਲਿਆ। -ਏਪੀ

Advertisement
Tags :
CeasefireIsrael and Iran agree to Trump's ceasefire plan to end 12-day conflict