ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ISRAEL HAMAS hostages ਹਮਾਸ ਵੱਲੋਂ ਤਿੰਨ ਇਜ਼ਰਾਇਲੀ ਬੰਧਕ ਰਿਹਾਅ

ਗਾਜ਼ਾ ਪੱਟੀ ਵਿਚ ਰੈੱਡ ਕਰਾਸ ਦੇ ਹਵਾਲੇ ਕੀਤਾ; ਇਜ਼ਰਾਈਲ ਨੇ ਵੀ ਫ਼ਲਸਤੀਨੀ ਬੰਧਕਾਂ ਨੂੰ ਰਿਹਾਅ ਕਰਨ ਦਾ ਅਮਲ ਸ਼ੁਰੂ ਕੀਤਾ
Israeli hostages Iair Horn, 46, left, Sagui Dekel Chen, 36, center left, and Alexander Troufanov, 29, right, are escorted by Hamas and islamic Jihad fighters as they are handed over to the Red Cross in Khan Younis, Gaza Strip, Saturday, Feb. 15, 2025. AP/PTI
Advertisement

ਖਾਨ ਯੂਨਿਸ (ਗਾਜ਼ਾ ਪੱਟੀ), 15 ਫਰਵਰੀ

Hamas ਨੇ ਤਿੰਨ ਇਜ਼ਰਾਇਲੀ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਹੈ। ਹਮਾਸ ਨੇ ਇਨ੍ਹਾਂ ਬੰਧਕਾਂ ਨੂੰ ਗਾਜ਼ਾ ਪੱਟੀ ਵਿੱਚ ਰੈੱਡ ਕਰਾਸ ਦੇ ਹਵਾਲੇ ਕੀਤਾ। ਉਧਰ ਇਜ਼ਰਾਈਲ ਨੇ ਵੀ ਬਦਲੇ ਵਿਚ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ।

Advertisement

ਇਜ਼ਰਾਇਲੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਿਹਾਅ ਕੀਤੇ ਗਏ ਤਿੰਨ ਬੰਦੀ ਉਨ੍ਹਾਂ ਦੇ ਨਾਲ ਹਨ ਅਤੇ ਪਹਿਲਾਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾਵੇਗਾ। ਹਮਾਸ ਦੇ ਕੱਟੜਪੰਥੀਆਂ ਨੇ ਸ਼ਨਿੱਚਰਵਾਰ ਨੂੰ ਤਿੰਨ ਇਜ਼ਰਾਈਲੀ ਪੁਰਸ਼ ਬੰਧਕਾਂ ਨੂੰ ਰਿਹਾਅ ਕੀਤਾ ਹੈ। ਰਿਹਾਈ ਤੋਂ ਪਹਿਲਾਂ ਉਨ੍ਹਾਂ ਨੂੰ ਦੱਖਣੀ ਗਾਜ਼ਾ ਪੱਟੀ ਵਿੱਚ ਹਜੂਮ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਫਿਰ ਰੈੱਡ ਕਰਾਸ ਹਵਾਲੇ ਕਰ ਦਿੱਤਾ।

ਰਿਹਾਅ ਕੀਤੇ ਗਏ ਵਿਅਕਤੀਆਂ ਦੀ ਪਛਾਣ ਆਇਰ ਹੌਰਨ (46), ਸਾਗੁਈ ਡੇਕੇਲ ਚੇਨ (36) ਤੇ ਅਲੈਗਜ਼ੈਂਡਰ (ਸਾਸ਼ਾ) ਟ੍ਰੋਫਾਨੋਵ (29) ਵਜੋਂ ਦੱਸੀ ਗਈ ਹੈ। ਇਨ੍ਹਾਂ ਸਾਰਿਆਂ ਨੂੰ 7 ਅਕਤੂਬਰ, 2023 ਨੂੰ ਅਗਵਾ ਕੀਤਾ ਗਿਆ ਸੀ। ਹਮਾਸ ਵੱਲੋਂ ਪਹਿਲਾਂ ਰਿਹਾਅ ਕੀਤੇ ਗਏ ਬੰਧਕ ਥੱਕੇ ਹੋਏ ਲੱਗਦੇ ਸਨ, ਪਰ ਅੱਜ ਰਿਹਾਅ ਕੀਤੇ ਬੰਦੀ ਬਿਹਤਰ ਹਾਲਤ ਵਿੱਚ ਜਾਪਦੇ ਸਨ। -ਏਪੀ

Advertisement