ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਕਿਸਤਾਨ ’ਚ Islamabad Express ਪੱਟੜੀ ਤੋਂ ਲੱਥੀ; 29 ਜ਼ਖ਼ਮੀ

Pakistan: 29 injured as Islamabad Express derails near Kala Shah Kaku Train, Derailment
ਸੰਕੇਤਕ ਤਸਵੀਰ।
Advertisement
ਪਾਕਿਸਤਾਨ ਸੂਬਾ ਪੰਜਾਬ ਵਿੱਚ ਪੈਂਦੇ ਸ਼ੇਖੂਪੁਰਾ ਨੇੜੇ ਕਾਲਾ ਸ਼ਾਹ ਕਾਕੂ ’ਚ ਸ਼ੁੱਕਰਵਾਰ ਨੂੰ ਇਸਲਾਮਾਬਾਦ ਐਕਸਪ੍ਰੈੱਸ   Islamabad Express  ਪਟੜੀ ਤੋਂ ਲੱਥ ਗਈ। ‘ਡਾਅਨ’ ਅਖਬਾਰ ਦੀ ਖ਼ਬਰ ’ਚ ਇਹ ਜਾਣਕਾਰੀ ਦਿੱਤੀ ਗਈ।  ਘਟਨਾ ਵਿੱਚ 29 ਯਾਤਰੀ ਜ਼ਖਮੀ ਹੋਏ ਹਨ।
Punjab Rescue 1122 ਮੁਤਾਬਕ  Kala Shah Kaku ਵਿੱਚ ਇੱਕ ਕੈਮੀਕਲ ਪਲਾਂਟ ਨੇੜੇ ਯਾਤਰੀ ਰੇਲਗੱਡੀ ਦੇ ਪੰਜ ਡੱਬੇ ਲੀਹ ਤੋਂ ਲੱਥ ਗਏ
ਜਿਸ ਬਾਰੇ ਕੰਟਰੋਲ ਰੂਮ ਨੂੰ ਸ਼ਾਮ ਲਗਪਗ 7.32 ਵਜੇ ਐਮਰਜੈਂਸੀ ਕਾਲ ਆਈ। ਇਸ ਮਗਰੋਂ ਐਮਰਜੈਂਸੀ ਟੀਮ ਨੇ ਮੌਕੇ ’ਤੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
‘ਡਾਅਨ’ ਨੇ   ਪੰਜਾਬ ਬਚਾਅ ਬੁਲਾਰੇ ਫਾਰੂਕ ਅਹਿਮਦ ਦੇ ਹਵਾਲੇ ਨਾਲ ਕਿਹਾ  ਛੇ ਐਮਰਜੈਂਸੀ ਵਾਹਨਾਂ ਅਤੇ 25 ਬਚਾਅ ਕਰਮਚਾਰੀ  ਬਚਾਅ ਕਾਰਜ ਸ਼ੁਰੂ ਕਰਨ ਲਈ ਭੇਜੇ ਗਏ । ਬਹੁਤੇ ਯਾਤਰੀਆਂ ਨੂੰ ਮਾਮੁੂਲੀ ਸੱਟਾਂ ਲੱਗੀਆਂ ਹਨ।
ਰੈਸਕਿਊ ਸਰਵਿਸ ਮੁਤਾਬਕ 22 ਵਿਅਕਤੀਆਂ ਨੂੰ ਮੌਕੇ ’ਤੇ ਮੁੱਢਲੀ ਸਹਾਇਤਾ ਦਿੱਤੀ ਗਈ ਜਦਕਿ ਸੱਤ  ਵਿਅਕਤੀਆਂ ਨੂੰ ਹੋਰ ਇਲਾਜ ਲਈ ਮੁਰੀਦਕੇ ਵਿੱਚ   Tehsil Headquarters Hospital ’ਚ ਤਬਦੀਲ ਕੀਤਾ ਗਿਆ ਹੈ। ਬਿਆਨ ’ਚ ਕਿਹਾ ਗਿਆ ਕਿ  ਦੋ ਯਾਤਰੀ ਬੋਗੀਆਂ ਵਿੱਚ ਫਸ ਗਏ ਸਨ ਪਰ ਉਨ੍ਹਾਂ ਨੂੰ ਬਚਾਅ ਲਿਆ ਗਿਆ ਅਤੇ ਹਸਪਤਾਲ ਭੇਜਿਆ ਗਿਆ ਹੈ।  ਖ਼ਬਰ ਮੁਤਾਬਕ  ਹਾਦਸੇ ’ਚ ਕਿਸੇ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
Advertisement