ਇਰਾਨ ਵੱਲੋੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਹੰਗਾਮੀ ਬੈਠਕ ਸੱਦਣ ਦੀ ਮੰਗ
Iran asks for emergency meeting of UN Security Council over US strikes
Advertisement
ਵਾਸ਼ਿੰਗਟਨ, 22 ਜੂਨ
ਅਮਰੀਕਾ ਵੱਲੋਂ ਇਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ ਮਗਰੋਂ ਸੰਯੁਕਤ ਰਾਸ਼ਟਰ ਵਿਚ ਇਰਾਨ ਦੇ ਰਾਜਦੂਤ ਨੇ ਯੂਐੱਨ ਸਲਾਮਤੀ ਕੌਂਸਲ ਦੀ ਹੰਗਾਮੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ। ਰਾਜਦੂਤ ਨੇ ਇਰਾਨ ਖਿਲਾਫ਼ ਅਮਰੀਕੀ ਹਮਲਿਆਂ ਨੂੰ ‘ਘਿਣੌਨੀ ਕਾਰਵਾਈ ਤੇ ਤਾਕਤ ਦੀ ਦੁਰਵਰਤੋਂ’ ਕਰਾਰ ਦਿੱਤਾ।
Advertisement
ਇਹ ਵੀ ਪੜ੍ਹੋ: US attacks Iran ਇਜ਼ਰਾਈਲ-ਇਰਾਨ ਜੰਗ ’ਚ ਕੁੱਦਿਆ ਅਮਰੀਕਾ; ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ
ਰਾਜਦੂਤ ਆਮਿਰ ਸਈਦ ਇਰਾਵਾਨੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਨੂੰ ਕੌਮਾਂਤਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਤਹਿਤ ਅਮਰੀਕਾ ਨੂੰ ਜਵਾਬਦੇਹ ਬਣਾਉਣ ਲਈ ‘ਸਾਰੇ ਲੋੜੀਂਦੀ ਉਪਾਅ’ ਯਕੀਨੀ ਬਣਾਉਣੇ ਚਾਹੀਦੇ ਹਨ। ਇਰਾਵਾਨੀ ਨੇ ਕਿਹਾ, ‘‘ਇਰਾਨ ਦਾ ਇਸਲਾਮਿਕ ਗਣਰਾਜ ਬਿਨਾਂ ਕਿਸੇ ਭੜਕਾਹਟ ਤੋਂ ਅਤੇ ਪਹਿਲਾਂ ਤੋਂ ਯੋਜਨਾਬੱਧ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। -ਏਪੀ
Advertisement