DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPS dies accident: 20 ਸਾਲਾ ਆਈਪੀਐਸ ਦੀ ਡਿਉਟੀ ਜੁਆਇਨ ਕਰਨ ਤੋ ਪਹਿਲਾਂ ਦੁਰਘਟਨਾ ਵਿੱਚ ਮੌਤ

IPS probationer dies in accident
  • fb
  • twitter
  • whatsapp
  • whatsapp
featured-img featured-img
Photo Social Media/X
Advertisement

ਹਸਨ, 2 ਦਸੰਬਰ

IPS dies accident:ਟਰੇੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ ਇੱਕ ਆਈਪੀਐਸ ਅਧਿਕਾਰੀ ਦੀ ਹਾਦਸੇ ਵਿੱਚ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ 20 ਸਾਲਾ ਹਰਸ਼ ਬਰਧਨ ਕਰਨਾਟਕ ਕੇਡਰ ਦਾ 2023 ਬੈਚ ਦਾ ਆਈਪੀਐਸ ਅਧਿਕਾਰੀ ਸੀ ਅਤੇ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸ਼ਾਮ ਨੂੰ ਵਾਪਰਿਆ ਜਦੋਂ ਹਸਨ ਤਾਲੁਕ ਦੇ ਕਿਤਾਨੇ ਨੇੜੇ ਪੁਲੀਸ ਦੀ ਗੱਡੀ ਦਾ ਟਾਇਰ ਕਥਿਤ ਤੌਰ 'ਤੇ ਫਟ ਗਿਆ, ਜਿਸ ਤੋਂ ਬਾਅਦ ਡਰਾਈਵਰ ਨੇ ਗੱਡੀ ਦਾ ਸੰਤੁਲਨ ਗੁਆ ਦਿੱਤਾ ਅਤੇ ਗੱਡੀ ਸੜਕ ਕਿਨਾਰੇ ਇੱਕ ਘਰ ਅਤੇ ਇੱਕ ਦਰੱਖਤ ਨਾਲ ਟਕਰਾ ਗਈ।

Advertisement

ਜਾਣਕਾਰੀ ਅਨੁਸਾਰ ਬਰਧਨ ਹੋਲੇਨਾਰਸੀਪੁਰ ਵਿੱਚ ਪ੍ਰੋਬੇਸ਼ਨਰੀ ਸਹਾਇਕ ਪੁਲੀਸ ਸੁਪਰਡੈਂਟ ਦੇ ਤੌਰ 'ਤੇ ਡਿਊਟੀ 'ਤੇ ਰਿਪੋਰਟ ਕਰਨ ਲਈ ਹਸਨ ਜਾ ਰਿਹਾ ਸੀ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਰਧਨ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਇਲਾਜ ਦੌਰਾਨ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ, ਜਦੋਂ ਕਿ ਡਰਾਈਵਰ ਮਾਂਜੇਗੌੜਾ ਨੂੰ ਮਾਮੂਲੀ ਸੱਟਾਂ ਲੱਗੀਆਂ। ਆਈਪੀਐਸ ਅਧਿਕਾਰੀ ਨੇ ਹਾਲ ਹੀ ਵਿੱਚ ਮੈਸੂਰ ਵਿੱਚ ਕਰਨਾਟਕ ਪੁਲੀਸ ਅਕੈਡਮੀ ਵਿੱਚ ਆਪਣੀ ਚਾਰ ਹਫ਼ਤਿਆਂ ਦੀ ਸਿਖਲਾਈ ਪੂਰੀ ਕੀਤੀ ਸੀ। ਪੀਟੀਆਈ

Advertisement
×