ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

IPL ਸਨਰਾਈਜ਼ਰਜ਼ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾਇਆ

ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੇ ਲਈਆਂ ਚਾਰ ਵਿਕਟਾਂ
Advertisement

ਚੇਨਈ, 25 ਅਪਰੈਲ

ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿਚ ਮੇਜ਼ਬਾਨ ਚੇਨੱਈ ਸੁਪਰ ਕਿੰਗਜ਼ ਦੀ ਟੀਮ ਨੂੰ  5 ਵਿਕਟਾਂ ਨਾਲ ਹਰਾ ਦਿੱਤਾ। ਹੈਦਰਾਬਾਦ ਦੀ ਟੀਮ ਨੇ ਚੇਨੱਈ ਵੱਲੋਂ ਜਿੱਤ ਲਈ ਦਿੱਤੇ 155 ਦੌੜਾਂ ਦੇ ਟੀਚੇ ਨੂੰ 18.4 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਸਨਰਾਈਜ਼ਰਜ਼ ਲਈ ਇਸ਼ਾਨ ਕਿਸ਼ਨ ਨੇ 34 ਗੇਂਦਾਂ ’ਤੇ 44 ਦੌੜਾਂ ਦੀ ਪਾਰੀ ਖੇਡੀ। ਕਮਿੰਦੂ ਮੈਂਡਿਸ 22 ਗੇਂਦਾਂ ’ਤੇ 32 ਦੌੜਾਂ ਨਾਲ ਨਾਬਾਦ ਰਿਹਾ। ਨਿਤੀਸ਼ ਕੁਮਾਰ ਰੈੱਡੀ ਨੇ 19 ਨਾਬਾਦ ਦੌੜਾਂ ਦਾ ਯੋਗਦਾਨ ਪਾਇਆ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਿਹਾ। ਚੇਨੱਈ ਲਈ ਨੂਰ ਅਹਿਮਦ ਨੇ 42 ਦੌੜਾਂ ਬਦਲੇ ਦੋ ਵਿਕਟਾਂ ਲਈਆਂ।

Advertisement

ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਵੱਲੋਂ ਲਈਆਂ ਚਾਰ ਵਿਕਟਾਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਪੰਜ ਵਾਰ ਦੀ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਦੀ ਪਾਰੀ (19.5 ਓਵਰਾਂ) 154 ਦੌੜਾਂ ’ਤੇ ਸਮੇਟ ਦਿੱਤੀ।

ਹਰਸ਼ਲ ਪਟੇਲ ਨੇ 28 ਦੌੜਾਂ ਬਦਲੇ ਚਾਰ ਵਿਕਟਾਂ ਲਈਆਂ ਜਦੋਂਕਿ ਕਪਤਾਨ ਪੈਟ ਕਮਿਨਜ਼ ਤੇ ਜੈਦੇਵ ਉਨਾਦਕਟ ਨੇ 21-21 ਦੌੜਾਂ ਬਦਲੇ ਦੋ-ਦੋ ਵਿਕਟਾਂ ਜਦੋਂਕਿ ਕਮਿੰਦੂ ਮੈਂਡਿਸ ਤੇ ਮੁਹੰਮਦ ਸ਼ਾਮੀ ਨੇ ਇਕ ਇਕ ਵਿਕਟ ਲਈ। ਚੇਨੱਈ ਲਈ Dewald Brevis 25 ਗੇਂਦਾਂ ’ਤੇ 42 ਦੌੜਾਂ ਨਾਲ ਟੌਪ ਸਕੋਰਰ ਰਿਹਾ।

ਦੀਪਕ ਹੁੱਡਾ ਨੇ 21 ਗੇਂਦਾਂ ’ਤੇ 22 ਦੌੜਾਂ ਦੀ ਪਾਰੀ ਨਾਲ ਟੀਮ ਦੇ ਸਕੋਰ ਨੂੰ 150 ਤੋਂ ਪਾਰ ਪਹੁੰਚਾਇਆ। ਆਯੂਸ਼ ਮਹਾਤਰੇ ਨੇ 19 ਗੇਂਦਾਂ ’ਤੇ 30 ਦੌੜਾਂ ਦਾ ਯੋਗਦਾਨ ਪਾਇਆ। ਟੀਮ ਪਾਵਰਪਲੇਅ ਦੇ ਪਹਿਲੇ 6 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ਨਾਲ 50 ਦੌੜਾਂ ਹੀ ਬਣਾ ਸਕੀ। ਪਹਿਲੇ ਦਸ ਓਵਰਾਂ ਵਿਚ CSK ਦਾ ਸਕੋਰ 76/4 ਸੀ। -ਪੀਟੀਆਈ

Advertisement
Tags :
Chennai Super KingsIPLSunrisers Hyderabad