DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL: ਕੋਲਕਾਤਾ ਨੇ ਰੋਮਾਂਚਕ ਮੈਚ ਵਿਚ ਰਾਜਸਥਾਨ ਨੂੰ ਇਕ ਦੌੜ ਨਾਲ ਹਰਾਇਆ

ਰਿਆਨ ਪਰਾਗ ਦੀ ਤੂਫਾਨੀ ਪਾਰੀ ਰਾਜਸਥਾਨ ਨੂੰ ਜਿੱਤ ਨਾ ਦਿਵਾ ਸਕੀ
  • fb
  • twitter
  • whatsapp
  • whatsapp
featured-img featured-img
Kolkata: Kolkata Knight Riders' Harshit Rana celebrates with teammates after taking the wicket of Rajasthan Royals’ Shimron Hetmyer during an Indian Premier League (IPL) 2025 T20 cricket match between Kolkata Knight Riders and Rajasthan Royals, at the Eden Gardens, in Kolkata, West Bengal, Sunday, May 4, 2025. (PTI Photo/Swapan Mahapatra) (PTI05_04_2025_000409B)
Advertisement

ਕੋਲਕਾਤਾ, 4 ਮਈ

ਇੱਥੇ ਖੇਡੇ ਜਾ ਰਹੇ ਆਈਪੀਐਲ ਦੇ ਰੋਮਾਂਚਕ ਮੈਚ ਵਿਚ ਕੋਲਕਾਤਾ ਨੇ ਰਾਜਸਥਾਨ ਰੌਇਲਜ਼ ਨੂੰ ਇਕ ਦੌੜ ਨਾਲ ਹਰਾ ਦਿੱਤਾ ਹੈ। ਇਸ ਮੈਚ ਵਿਚ ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ ਵੀਹ ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 206 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਰਾਜਸਥਾਨ ਦੀ ਟੀਮ ਵੀਹ ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ਨਾਲ 205 ਦੌੜਾਂ ਹੀ ਬਣਾ ਸਕੀ। ਇਸ ਆਈਪੀਐਲ ਮੈਚ ਵਿਚ ਪਹਿਲੀ ਵਾਰ ਛੇ ਗੇਂਦਾਂ ਵਿਚ ਛੇ ਛੱਕੇ ਲੱਗੇ। ਇਹ ਰਿਕਾਰਡ ਰਾਜਸਥਾਨ ਰੌਇਲਜ਼ ਦੇ ਰਿਆਨ ਪਰਾਗ ਨੇ ਬਣਾਇਆ। ਰਿਆਨ ਪਰਾਗ ਨੇ 45 ਗੇਂਦਾਂ ਵਿਚ 95 ਦੌੜਾਂ ਬਣਾਈਆਂ। ਰਿਆਨ ਨੇ ਮੋਇਨ ਅਲੀ ਦੀਆਂ ਪੰਜ ਗੇਂਦਾਂ ਵਿਚ ਪੰਜ ਛੱਕੇ ਮਾਰੇ ਤੇ ਇਸ ਤੋਂ ਬਾਅਦ ਵਰੁਨ ਚਕਰਵਰਤੀ ਦੇ ਅਗਲੇ ਓਵਰ ਦੀ ਪਹਿਲੀ ਗੇਂਦ ’ਤੇ ਛੱਕਾ ਜੜਿਆ। ਉਹ ਆਈਪੀਐਲ ਦੇ ਇਤਿਹਾਸ ਵਿਚ ਛੇ ਗੇਂਦਾਂ ਵਿਚ ਛੇ ਛੱਕੇ ਮਾਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ ਪਰ ਉਸ ਦਾ ਰਿਕਾਰਡ ਟੀਮ ਨੂੰ ਜਿੱਤ ਨਾ ਦਿਵਾ ਸਕਿਆ। ਕੋਲਕਾਤਾ ਵੱਲੋਂ ਗੁਰਬਾਜ਼ ਨੇ 35, ਨਰਾਇਣ ਨੇ 11, ਅਜਿੰਕਿਆ ਰਹਾਣੇ ਨੇ 30, ਰਘੂਵੰਸ਼ੀ ਨੇ 44 ਦੌੜਾਂ ਦਾ ਯੋਗਦਾਨ ਪਾਇਆ ਜਦੋਂ ਕਿ ਰਸਲ ਤੇ ਰਿੰਕੂ ਸਿੰਘ ਕ੍ਰਮਵਾਰ 57 ਤੇ 19 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਤੋਂ ਬਾਅਦ ਰਾਜਸਥਾਨ ਵਲੋਂ ਯਸ਼ੱਸਵੀ ਜੈਸਵਾਲ ਨੇ 34, ਰਿਆਨ ਪਰਾਗ ਨੇ 95, ਸ਼ਿਮਰੋਨ ਨੇ 29, ਸ਼ੁਭਮ ਦੂਬੇ ਨੇ 25 ਤੇ ਜੋਫਰਾ ਆਰਚਰ ਨੇ 12 ਦੌੜਾਂ ਦਾ ਯੋਗਦਾਨ ਪਾਇਆ।

Advertisement

Advertisement
×