DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL ਹਿਮਾਚਲ: ਆਈਪੀਐੱਲ ਦੇ ਮੈਚਾਂ ’ਤੇ ਮੀਂਹ ਦਾ ਪ੍ਰਛਾਵਾ

ਹਿਮਾਚਲ ਦੇ ਕੁਝ ਹਿੱਸਿਆਂ ਵਿੱਚ ਮੀਂਹ; ਮੌਸਮ ਵਿਭਾਗ ਵੱਲੋਂ ਗੜੇਮਾਰੀ ਲਈ ਓਰੈਂਜ ਅਲਰਟ ਜਾਰੀ
  • fb
  • twitter
  • whatsapp
  • whatsapp
Advertisement

ਸ਼ਿਮਲਾ/ਧਰਮਸ਼ਾਲਾ, 3 ਮਈ

Rain in parts of Himachal: ਇੱਥੋਂ ਦੇ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਐਤਵਾਰ ਭਲਕੇ ਤੱਕ ਗੜੇ ਪੈਣ ਦਾ ਓਰੈਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਅੱਜ ਸੂਬੇ ਦੀਆਂ ਕਈ ਥਾਵਾਂ ’ਤੇ ਮੀਂਹ ਪਿਆ। ਮੌਸਮ ਵਿਭਾਗ ਨੇ ਸਿਰਮੌਰ, ਸ਼ਿਮਲਾ, ਮੰਡੀ, ਕੁੱਲੂ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿੱਚ 9 ਮਈ ਤੱਕ ਗਰਜ ਨਾਲ ਬਿਜਲੀ ਚਮਕਣ ਅਤੇ 30-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਹਿਮਾਚਲ ਵਿਚ ਮੌਸਮ ਖਰਾਬ ਹੋਣ ਕਾਰਨ ਧਰਮਸ਼ਾਲਾ ਦੇ ਸਟੇਡੀਅਮਾ ਵਿਚ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ ਮੈਚਾਂ ਵਿਚ ਮੀਂਹ ਦਾ ਪ੍ਰਛਾਵਾ ਪੈ ਸਕਦਾ ਹੈ।

Advertisement

ਇਹ ਸਟੇਡੀਅਮ ਪੰਜਾਬ ਕਿੰਗਜ਼ ਦੇ ਤਿੰਨ ਮੈਚਾਂ ਦੀ ਮੇਜ਼ਬਾਨੀ ਕਰੇਗਾ ਜਿਸ ਵਿਚ ਭਲਕੇ ਦੇ ਲਖਨਊ ਸੁਪਰ ਜਾਇੰਟਸ ਖਿਲਾਫ, 8 ਮਈ ਨੂੰ ਦਿੱਲੀ ਕੈਪੀਟਲਸ ਅਤੇ 11 ਮਈ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ ਮੈਚ ਖੇਡੇ ਜਾਣੇ ਹਨ। ਧਰਮਸ਼ਾਲਾ ਅਤੇ ਇਸ ਦੇ ਆਸਪਾਸ ਦੇ ਖੇਤਰ ਵਿਚ ਵਿੱਚ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਤੇ ਇੱਥੇ ਆਉਣ ਵਾਲੇ ਦਿਨਾਂ ਵਿਚ ਝੱਖੜ ਤੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।

ਐਚਪੀਸੀਏ ਦੇ ਅਧਿਕਾਰੀਆਂ ਨੇ ਆਈਪੀਐਲ ਮੈਚਾਂ ਦੌਰਾਨ ਰੁਕਾਵਟਾਂ ਨੂੰ ਰੋਕਣ ਲਈ ਮੀਂਹ ਦੇ ਦੇਵਤਾ ਇੰਦਰੂ ਨਾਗ ਦੇਵ ਦੇ ਮੰਦਰ ਵਿੱਚ ਵਿਸ਼ੇਸ਼ ਪ੍ਰਾਰਥਨਾ ਕੀਤੀ। ਐਚਪੀਸੀਏ ਦੇ ਅਧਿਕਾਰੀ ਸੰਜੇ ਸ਼ਰਮਾ ਨੇ ਕਿਹਾ ਕਿ ਸਟੇਡੀਅਮ ਵਿੱਚ ਨਵਾਂ ਸਿਸਟਮ ਲਾਇਆ ਗਿਆ ਹੈ ਜਿਸ ਨਾਲ ਮੀਂਹ ਤੋਂ ਬਾਅਦ 15-20 ਮਿੰਟਾਂ ਵਿੱਚ ਜ਼ਮੀਨ ਸੁੱਕ ਸਕਦੀ ਹੈ ਤੇ ਖੇਡ ਜਲਦੀ ਸ਼ੁਰੂ ਹੋ ਸਕਦਾ ਹੈ।

ਹਿਮਾਚਲ ਦੇ ਅੱਜ ਬਿਲਾਪਸੂਰ, ਰਿਕਾਂਗ ਪੀਓ, ਹਮੀਰਪੁਰ ਅਤੇ ਤਾਬੋ ਵਿੱਚ ਤੇਜ਼ ਹਵਾਵਾਂ ਚੱਲੀਆਂ। ਇੱਥੋਂ ਦੇ ਘੱਟੋ-ਘੱਟ ਤਾਪਮਾਨ 'ਚ ਕੋਈ ਖਾਸ ਬਦਲਾਅ ਨਹੀਂ ਆਇਆ। ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦਾ ਕੁਕੁਮਸੇਰੀ ਸਭ ਤੋਂ ਠੰਡਾ ਰਿਹਾ, ਜਿੱਥੇ ਰਾਤ ਦਾ ਤਾਪਮਾਨ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਊਨਾ ਵਿੱਚ ਦਿਨ ਦਾ ਸਭ ਤੋਂ ਵੱਧ ਤਾਪਮਾਨ 33.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ 5 ਮਈ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕਾ ਤੋਂ ਦਰਮਿਆਨਾ ਮੀਂਹ ਅਤੇ 6 ਤੋਂ 9 ਮਈ ਤੱਕ ਨੀਵੀਆਂ, ਮੱਧ ਅਤੇ ਉੱਚੀਆਂ ਪਹਾੜੀਆਂ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਪੀਟੀਆਈ

Advertisement
×