ਕੌਮਾਂਤਰੀ ਮਹਿਲਾ ਦਿਵਸ: ਪ੍ਰਧਾਨ ਮੰਤਰੀ ਦੇ ‘ਐਕਸ’ ’ਤੇ ਸ਼ਤਰੰਜ ਖਿਡਾਰਨ ਵੈਸ਼ਾਲੀ ਨੇ ਲਿਖਿਆ ਸੁਨੇਹਾ
ਨਵੀਂ ਦਿੱਲੀ, 8 ਮਾਰਚ
ਸ਼ਤਰੰਜ ਖਿਡਾਰਨ ਆਰ ਵੈਸ਼ਾਲੀ ਨੇ ਸ਼ਨਿੱਚਰਵਾਰ ਨੂੰ ਕੌਮਾਂਤਰੀ ਮਹਿਲਾ ਦਿਵਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਸ਼ਲ ਮੀਡੀਆ ਅਕਾਊਂਟ ਸੰਭਾਲੇ ਅਤੇ ਔਰਤਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਮਰਥਨ ਅਤੇ ਉਤਸ਼ਾਹਿਤ ਕਰਨ ਦਾ ਇੱਕ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ। ਵੈਸ਼ਾਲੀ, ਜੋ ਛੇ ਸਾਲ ਦੀ ਉਮਰ ਤੋਂ ਸ਼ਤਰੰਜ ਖੇਡ ਰਹੀ ਹੈ ਅਤੇ ਸ਼ਤਰੰਜ ਦੇ ਉੱਘੇ ਖਿਡਾਰੀ ਅਤੇ ਗ੍ਰੈਂਡਮਾਸਟਰ ਪ੍ਰਗਿਆਨੰਦਾ ਦੀ ਭੈਣ ਹੈ, ਨੇ ਆਪਣੀ ਯਾਤਰਾ ਦੀ ਕਹਾਣੀ ਸਾਂਝੀ ਕੀਤੀ ਅਤੇ ਮੁਟਿਆਰਾਂ ਨੂੰ ਉਨ੍ਹਾਂ ਦੇ ਸੁਪਨਿਆਂ ਪੂਰੇ ਕਰਨ ਲਈ ਉਤਸ਼ਾਹਿਤ ਕੀਤਾ।
ਵੈਸ਼ਾਲੀ ਨੇ ਪੋਸਟ ਵਿਚ ਲਿਖਿਆ ‘‘ਵਣੱਕਮ! ਮੈਂ ਵੈਸ਼ਾਲੀ ਹਾਂ ਅਤੇ ਮੈਂ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਸੰਭਾਲ ਕੇ ਬਹੁਤ ਖੁਸ਼ ਹਾਂ। ਜਿਵੇਂ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹੋਣਗੇ, ਮੈਂ ਸ਼ਤਰੰਜ ਖੇਡਦੀ ਹਾਂ ਅਤੇ ਮੈਨੂੰ ਬਹੁਤ ਸਾਰੇ ਟੂਰਨਾਮੈਂਟਾਂ ਵਿੱਚ ਸਾਡੇ ਪਿਆਰੇ ਦੇਸ਼ ਦੀ ਨੁਮਾਇੰਦਗੀ ਕਰਨ ’ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ।’’
ਪ੍ਰਧਾਨ ਮੰਤਰੀ ਦੇ ਐਕਸ ਅਕਾਉਂਟ ’ਤੇ ਵੈਸ਼ਾਲੀ ਨੇ ਇਕ ਵੱਡਾ ਸੰਦੇਸ਼ ਸਾਂਝਾ ਕਰਦਿਆਂ ਕਿਹਾ, "ਮੈਂ ਸਾਰੀਆਂ ਔਰਤਾਂ ਨੂੰ ਖਾਸ ਕਰਕੇ ਮੁਟਿਆਰਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਆਪਣੇ ਸੁਪਨੇ ਪੂਰੇ ਕਰੋ, ਭਾਵੇਂ ਕੋਈ ਵੀ ਰੁਕਾਵਟ ਕਿਉਂ ਨਾ ਹੋਵੇ। ਤੁਹਾਡਾ ਜਨੂੰਨ ਤੁਹਾਡੀ ਸਫਲਤਾ ਨੂੰ ਸ਼ਕਤੀ ਦੇਵੇਗਾ।’’
Vanakkam!
I am @chessvaishali and I am thrilled to be taking over our PM Thiru @narendramodi Ji’s social media properties and that too on #WomensDay. As many of you would know, I play chess and I feel very proud to be representing our beloved country in many tournaments. pic.twitter.com/LlYTmqE2MQ
— Narendra Modi (@narendramodi) March 8, 2025
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਕੌਮਾਂਤਰੀ ਮਹਿਲਾ ਦਿਸਵ ਮੌਕੇ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਉਨ੍ਹਾਂ ਔਰਤਾਂ ਦੁਆਰਾ ਸੰਭਾਲਿਆ ਜਾਵੇਗਾ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਹੈ। -ਪੀਟੀਆਈ