DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

International students in Australia: ਆਸਟਰੇਲੀਆ ਵਿੱਚ ਮੰਦਹਾਲੀ ਦਾ ਸ਼ਿਕਾਰ ਹੋਏ ਕੌਮਾਂਤਰੀ ਵਿਦਿਆਰਥੀ

ਕਾਲਜਾਂ ਦੀਆਂ ਫ਼ੀਸਾਂ, ਰਹਿਣ ਸਹਿਣ ਤੇ ਰੋਟੀ ਦੇ ਖ਼ਰਚੇ ਕੱਢਣੇ ਹੋਏ ਔਖੇ
  • fb
  • twitter
  • whatsapp
  • whatsapp
Advertisement

ਗੁਰਚਰਨ ਸਿੰਘ ਕਾਹਲੋਂ

ਸਿਡਨੀ, 9 ਮਾਰਚ

Advertisement

difficult to cover college fees, living expenses, and food expenses: ਆਸਟਰੇਲੀਆ ਵਿੱਚ ਸਟੱਡੀ ਵੀਜ਼ੇ ਉੱਤੇ ਭਾਰਤ ਸਮੇਤ ਹੋਰ ਮੁਲਕਾਂ ਤੋਂ ਆਏ ਵਧੇਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਮੰਦੀ ਦਾ ਸ਼ਿਕਾਰ ਹਨ। ਉਨ੍ਹਾਂ ਕੋਲ ਰੁਜ਼ਗਾਰ ਨਾ ਹੋਣ ਕਾਰਨ ਕਾਲਜਾਂ ਦੀਆਂ ਮਹਿੰਗੀਆਂ ਫ਼ੀਸਾਂ, ਰਹਿਣ ਸਹਿਣ ਤੇ ਰੋਟੀ ਦੇ ਖ਼ਰਚੇ ਕੱਢਣੇ ਔਖੇ ਹੋਏ ਪਏ ਹਨ।

ਗੁਰਦਾਸਪੁਰ ਦੇ ਬਟਾਲਾ ਸ਼ਹਿਰ ਤੋਂ ਆਏ ਰਣਧੀਰ ਸਿੰਘ ਨੇ ਦੱਸਿਆ ਕਿ ਤਿੰਨ ਸਾਲ ਪਹਿਲੋਂ ਕੁੱਕਰੀ ਦੀ ਪੜ੍ਹਾਈ ਕਰਨ ਆਇਆ ਸੀ। ਪੜ੍ਹਾਈ ਖ਼ਤਮ ਹੋਣ ਬਾਅਦ ਪੀਆਰ ਲਈ ਅਰਜ਼ੀ ਦਾਖਲ ਕਰਨ ਵੇਲੇ ਪਤਾ ਲੱਗਾ ਕਿ ਹੁਣ ਸੂਬੇ ਵਿਚ ਕੁੱਕਰੀ ਦੀ ਕੈਟਾਗਰੀ ਸਕਿੱਲਡ ਮਾਈਸ਼ਨ ਸੂਚੀ ਵਿਚੋਂ ਬਾਹਰ ਕਰ ਦਿੱਤੀ ਗਈ ਹੈ। ਇਸ ਕਰਕੇ ਹੁਣ ਨਵੇਂ ਕੋਰਸ ਦੀ ਭਾਲ ਵਿੱਚ ਹਾਂ। ਅਜਿਹਾ ਕੇਵਲ ਰਣਧੀਰ ਨਾਲ ਨਹੀਂ ਵਾਪਰਿਆ ਬਲਕਿ ਇਸ ਵਰਗੇ ਦੇ ਸੈਂਕੜੇ ਅਜਿਹੇ ਵਿਦਿਆਰਥੀ ਹਨ ਜਿਨ੍ਹਾਂ ਦਾ ਭਵਿੱਖ ਡਾਵਾਂਡੋਲ ਹੋਇਆ ਪਿਆ ਹੈ।

ਅਜਨਾਲਾ ਨੇੜਲੇ ਪਿੰਡ ਤੋਂ ਕੰਵਲਜੀਤ ਦੱਸਦਾ ਹੈ ਕਿ ਦਿਲ ਵਾਪਸ ਮੁੜਨ ਨੂੰ ਕਰਦਾ ਹੈ ਪਰ ਮਾਂ-ਪਿਓ ਨੇ ਘਰ ਦੀ ਸਾਰੀ ਖੇਤੀਬਾੜੀ ਵਾਲੀ ਜ਼ਮੀਨ ਗਹਿਣੇ ਪਾ ਕੇ ਵਿਆਜ ’ਤੇ ਪੈਸੇ ਫੜੇ ਹਨ ਤੇ 25 ਲੱਖ ਰੁਪਏ ਦਾ ਕਰਜ਼ਾ ਉਸ ਨੂੰ ਖਾਲੀ ਹੱਥ ਵਾਪਸ ਵੀ ਨਹੀਂ ਜਾਣ ਦੇ ਰਿਹਾ।

ਨਕੋਦਰ ਤੋਂ ਆਈ ਸੁਨੀਤਾ ਦੱਸਦੀ ਹੈ ਕਿ ਵਿਦਿਆਰਥੀਆਂ ਨੂੰ ਕਾਰੋਬਾਰੀ ਸਸਤੀ ਲੇਬਰ ਵਜੋਂ ਵਰਤਦੇ ਹਨ। ਵੀਜ਼ੇ ਮੁਤਾਬਕ ਹਫਤੇ ਵਿਚ ਕੇਵਲ ਵੀਹ ਘੰਟੇ ਕੰਮ ਕਰਨ ਨਾਲ ਲੋੜੀਂਦੇ ਮਾਮੂਲੀ ਖਰਚ ਵੀ ਪੂਰੇ ਨਹੀਂ ਹੁੰਦੇ। ਵੱਧ ਕੰਮ ਕਰਨ ਦੀ ਇੱਛਾ ਕਾਰੋਬਾਰੀਆਂ ਨੂੰ ਹੋਰ ਲੁੱਟ ਕਰਨ ਦੀ ਖੁੱਲ੍ਹ ਦਿੰਦੀ ਹੈ। ਲੜਕੀਆਂ ਨੂੰ ਹੋਰ ਵੀ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪੱਛਮੀ ਸਿਡਨੀ ਵਿੱਚ ਬੇਕਾਰੀ ਵਧੇਰੇ ਹੈ। ਵਿਦਿਆਰਥੀਆਂ ਅਨੁਸਾਰ ਪੇਟ ਭਰ ਭੋਜਨ ਉਨ੍ਹਾਂ ਨੂੰ ਕੇਵਲ ਗੁਰਦੁਆਰਿਆਂ ਵਿੱਚੋਂ ਹੀ ਮਿਲਦਾ ਹੈ। ਸਾਲ 2023 ਵਿੱਚ 7,86,891 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਆਸਟਰੇਲਿਆਈ ਵਿਦਿਅਕ ਪ੍ਰੋਗਰਾਮਾਂ ਵਿੱਚ ਦਾਖਲਾ ਲਿਆ, ਜੋ ਕਿ ਪਿਛਲੇ ਸਾਲ ਨਾਲੋਂ 27 ਫੀਸਦ ਵੱਧ ਸੀ। ਆਸਟਰੇਲੀਆ ਵਿੱਚ ਜ਼ਿਆਦਾਤਰ ਵਿਦਿਆਰਥੀ ਚੀਨ, ਭਾਰਤ, ਨੇਪਾਲ, ਫਿਲੀਪੀਨਜ਼ ਅਤੇ ਵੀਅਤਨਾਮ ਤੋਂ ਹਨ।

Advertisement
×