ਇੰਡੋਨੇਸ਼ੀਆ ਸਕੂਲ ਹਾਦਸਾ: ਬਚਾਅ ਕਾਰਜ ਜਾਰੀ; ਉਮੀਦਾਂ ਹੁਣ ਮਸ਼ੀਨਾਂ 'ਤੇ
ਮਲਬੇ ਨੂੰ ਹਟਾਉਣ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕਰਨ ਦਾ ਫੈਸਲਾ; ਹਾਦਸੇ ਦੇ ਤਿੰਨ ਦਿਨ ਬਾਅਦ ਵੀ 60 ਵਿਦਿਆਰਥੀ ਲਾਪਤ ਾ
Advertisement
ਇੰਡੋਨੇਸ਼ੀਆਈ ਬਚਾਅ ਅਧਿਕਾਰੀਆਂ ਨੇ ਢਹਿ-ਢੇਰੀ ਹੋਏ ਸਕੂਲ ਦੇ ਵੱਡੇ ਹਿੱਸਿਆਂ ਨੂੰ ਹਟਾਉਣ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਸ਼ੁਰੂ ਕਰਨ ਦਾ ਸਖ਼ਤ ਫੈਸਲਾ ਲਿਆ ਕਿਉਂਕਿ ਮਲਬੇ ਹੇਠੋਂ ਵਿਦਿਆਰਥੀਆਂ ਦੇ ਜ਼ਿੰਦਾ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ। ਇਮਾਰਤ ਡਿੱਗਣ ਤੋਂ ਤਿੰਨ ਦਿਨ ਬਾਅਦ ਵੀ 60 ਵਿਦਿਆਰਥੀ ਅਜੇ ਵੀ ਲਾਪਤਾ ਹਨ।
ਇੰਡੋਨੇਸ਼ੀਆ ਦੇ ਮੰਤਰੀ ਪ੍ਰਤੀਕਨੋ ( Pratikno) ਨੇ ਸਿਦੋਆਰਜੋ ਵਿੱਚ ਮੌਕੇ ’ਤੇ ਦੱਸਿਆ ਕਿ ਇਹ ਫੈਸਲਾ ਅਜੇ ਵੀ ਲਾਪਤਾ ਲੋਕਾਂ ਦੇ ਪਰਿਵਾਰਾਂ ਨਾਲ ਸਲਾਹ-ਮਸ਼ਵਰਾ ਕਰਕੇ ਲਿਆ ਗਿਆ ਹੈ।
Advertisement
ਉਨ੍ਹਾਂ ਕਿਹਾ, “ਕਿਸੇ ਵੀ ਹਾਲਤ ਵਿੱਚ ਅਸੀਂ ਭਾਰੀ ਮਸ਼ੀਨਾਂ ਦੀ ਵਰਤੋਂ ਕਰਦੇ ਸਮੇਂ ਬਹੁਤ ਸਾਵਧਾਨ ਰਹਾਂਗੇ।”
ਦੱਸ ਦਈਏ ਕਿ ਇੰਡੋਨੇਸ਼ੀਆ ਦੇ ਜਾਵਾ ਟਾਪੂ ਦੇ ਪੂਰਬੀ ਪਾਸੇ ਸਿਦੋਆਰਜੋ ਵਿੱਚ ਸਦੀ ਪੁਰਾਣੇ ਅਲ ਖੋਜ਼ੀਨੀ ਇਸਲਾਮਿਕ ਬੋਰਡਿੰਗ ਸਕੂਲ ਦੀ ਮਸਜਿਦ ਵਿੱਚ ਸੈਂਕੜੇ ਲੋਕਾਂ ਦੇ ਉੱਪਰ ਇਮਾਰਤ ਡਿੱਗ ਗਈ ਸੀ। ਜਿਸ ਵਿੱਚ 91 ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ। ਹਾਲਾਂਕਿ ਬਚਾਅ ਕਾਰਜ ਲਗਾਤਾਰ ਜਾਰੀ ਹੈ।
Advertisement