ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇੰਡੋਨੇਸ਼ੀਆ: ਹਾਈ ਸਕੂਲ ਦੀ ਮਸਜਿਦ ’ਚ ਕਈ ਧਮਾਕੇ, 54 ਜ਼ਖਮੀ

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇੱਕ ਹਾਈ ਸਕੂਲ ਦੀ ਮਸਜਿਦ ਵਿੱਚ ਕਈ ਧਮਾਕਿਆਂ ਕਾਰਨ ਘੱਟੋ-ਘੱਟ 54 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਸਨ। ਗਵਾਹਾਂ ਨੇ ਸਥਾਨਕ ਟੈਲੀਵਿਜ਼ਨ ਚੈਨਲਾਂ ਨੂੰ ਦੱਸਿਆ ਕਿ ਉਨ੍ਹਾਂ ਨੇ...
ਫੋਟੋ: ਰਾਈਟਰਜ਼
Advertisement
ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇੱਕ ਹਾਈ ਸਕੂਲ ਦੀ ਮਸਜਿਦ ਵਿੱਚ ਕਈ ਧਮਾਕਿਆਂ ਕਾਰਨ ਘੱਟੋ-ਘੱਟ 54 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਸਨ।

ਗਵਾਹਾਂ ਨੇ ਸਥਾਨਕ ਟੈਲੀਵਿਜ਼ਨ ਚੈਨਲਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਦੁਪਹਿਰ ਦੇ ਕਰੀਬ, ਜਦੋਂ ਜਕਾਰਤਾ ਦੇ ਉੱਤਰੀ ਕੇਲਾਪਾ ਗਡਿੰਗ ਇਲਾਕੇ ਵਿੱਚ ਜਲ ਸੈਨਾ ਕੰਪਲੈਕਸ ਦੇ ਅੰਦਰ ਸਥਿਤ ਇੱਕ ਸਰਕਾਰੀ ਹਾਈ ਸਕੂਲ SMA 27 ਦੀ ਮਸਜਿਦ ਵਿੱਚ ਉਪਦੇਸ਼ ਸ਼ੁਰੂ ਹੋਇਆ ਹੀ ਸੀ, ਤਾਂ ਘੱਟੋ-ਘੱਟ ਦੋ ਉੱਚੀ ਆਵਾਜ਼ ਵਾਲੇ ਧਮਾਕੇ ਸੁਣੇ। ਮਸਜਿਦ ਵਿੱਚ ਧੂੰਆਂ ਭਰ ਜਾਣ ’ਤੇ ਵਿਦਿਆਰਥੀ ਅਤੇ ਹੋਰ ਲੋਕ ਘਬਰਾਹਟ ਵਿੱਚ ਬਾਹਰ ਭੱਜੇ।

ਜ਼ਿਆਦਾਤਰ ਪੀੜਤਾਂ ਨੂੰ ਸ਼ੀਸ਼ੇ ਦੇ ਟੁਕੜਿਆਂ ਕਾਰਨ ਮਾਮੂਲੀ ਤੋਂ ਲੈ ਕੇ ਗੰਭੀਰ ਸੱਟਾਂ ਲੱਗੀਆਂ ਹਨ। ਜਕਾਰਤਾ ਪੁਲੀਸ ਮੁਖੀ ਅਸੇਪ ਐਡੀ ਸੁਹੇਰੀ ਅਨੁਸਾਰ ਧਮਾਕਿਆਂ ਦਾ ਕਾਰਨ ਤੁਰੰਤ ਪਤਾ ਨਹੀਂ ਲੱਗ ਸਕਿਆ, ਪਰ ਇਹ ਮਸਜਿਦ ਦੇ ਲਾਊਡਸਪੀਕਰ ਦੇ ਨੇੜਿਓਂ ਹੋਏ ਸਨ।

Advertisement

ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਕੁਝ ਨੂੰ ਜਲਦੀ ਹੀ ਘਰ ਭੇਜ ਦਿੱਤਾ ਗਿਆ, ਪਰ 20 ਵਿਦਿਆਰਥੀ ਅਜੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।

ਸੁਹੇਰੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਤਾਇਨਾਤ ਇੱਕ ਬੰਬ ਨਿਰੋਧਕ ਦਸਤੇ ਨੇ ਮਸਜਿਦ ਨੇੜਿਓਂ ਖਿਡੌਣਾ ਰਾਈਫਲਾਂ ਅਤੇ ਇੱਕ ਖਿਡੌਣਾ ਬੰਦੂਕ ਬਰਾਮਦ ਕੀਤੀ ਹੈ।

ਸੁਹੇਰੀ ਨੇ ਕਿਹਾ, ‘‘ਧਮਾਕਿਆਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲੀਸ ਅਜੇ ਵੀ ਘਟਨਾ ਵਾਲੀ ਥਾਂ ਦੀ ਜਾਂਚ ਕਰ ਰਹੀ ਹੈ।’’

Advertisement
Show comments