ਇੰਡੋਨੇਸ਼ੀਆ: ਸਕੂਲ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋਈ, 50 ਲਾਪਤਾ
ਸਕੂਲ ਦੀ ਇਮਾਰਤ ਦੇ ਸੋਮਵਾਰ ਨੂੰ ਢਹਿ ਜਾਣ ਤੋਂ ਬਾਅਦ ਬਚਾਅ ਕਰਮੀਆਂ ਨੇ ਸ਼ੁਰੂ ਵਿੱਚ ਹੱਥਾਂ ਨਾਲ ਬਚੇ ਹੋਏ ਲੋਕਾਂ ਦੀ ਭਾਲ ਕੀਤੀ। ਪਰ ਵੀਰਵਾਰ ਤੱਕ ਕੋਈ ਸੰਕੇਤ ਨਾ ਮਿਲਣ 'ਤੇ, ਉਨ੍ਹਾਂ ਨੇ ਤੇਜ਼ੀ ਨਾਲ ਕੰਮ ਕਰਨ ਲਈ ਜੈਕਹੈਮਰਾਂ ਨਾਲ ਲੈਸ ਵੱਡੀਆਂ ਖੁਦਾਈ ਮਸ਼ੀਨਾਂ (heavy excavators) ਦੀ ਵਰਤੋਂ ਸ਼ੁਰੂ ਕਰ ਦਿੱਤੀ।
ਸ਼ੁੱਕਰਵਾਰ ਸ਼ਾਮ ਤੱਕ ਉਨ੍ਹਾਂ ਨੇ ਨੌਂ ਹੋਰ ਲਾਸ਼ਾਂ ਲੱਭੀਆਂ ਸਨ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 14 ਹੋ ਗਈ ਹੈ, ਜਦੋਂ ਕਿ ਲਗਪਗ 50 ਵਿਦਿਆਰਥੀ ਅਜੇ ਵੀ ਲਾਪਤਾ ਹਨ।
ਇਹ ਢਾਂਚਾ ਸੋਮਵਾਰ ਨੂੰ ਇੰਡੋਨੇਸ਼ੀਆ ਦੇ ਜਾਵਾ ਟਾਪੂ ਦੇ ਪੂਰਬੀ ਪਾਸੇ ਸਿਦੋਆਰਜੋ ਵਿੱਚ ਸਦੀ ਪੁਰਾਣੇ ਅਲ ਖੋਜ਼ਿਨੀ ਇਸਲਾਮੀ ਬੋਰਡਿੰਗ ਸਕੂਲ ਦੀ ਇੱਕ ਪ੍ਰਾਰਥਨਾ ਹਾਲ (prayer hall) ਵਿੱਚ ਸੈਂਕੜੇ ਵਿਅਦਿਆਰਥੀਆਂ ਉੱਤੇ ਡਿੱਗ ਪਿਆ ਸੀ।
ਅਧਿਕਾਰੀਆਂ ਨੇ ਦੱਸਿਆ ਹੈ ਕਿ ਇਮਾਰਤ ਦੋ-ਮੰਜ਼ਿਲਾ ਸੀ, ਪਰ ਬਿਨਾਂ ਇਜਾਜ਼ਤ ਦੇ ਦੋ ਹੋਰ ਮੰਜ਼ਿਲਾਂ ਜੋੜੀਆਂ ਜਾ ਰਹੀਆਂ ਸਨ। ਪੁਲੀਸ ਨੇ ਕਿਹਾ ਕਿ ਪੁਰਾਣੀ ਇਮਾਰਤ ਦੀ ਨੀਂਹ (foundation) ਸਪੱਸ਼ਟ ਤੌਰ 'ਤੇ ਕੰਕਰੀਟ ਦੀਆਂ ਦੋ ਮੰਜ਼ਿਲਾਂ ਦਾ ਭਾਰ ਸਹਿਣ ਦੇ ਯੋਗ ਨਹੀਂ ਸੀ ਅਤੇ ਕੰਕਰੀਟ ਪਾਉਣ ਦੀ ਪ੍ਰਕਿਰਿਆ ਦੌਰਾਨ ਢਹਿ ਗਈ।