ਇੰਡੋਨੇਸ਼ੀਆ: ਸਕੂਲ ਦੀ ਇਮਾਰਤ ਦੇ ਮਲਬੇ ਹੇਠ ਅਜੇ ਵੀ 91 ਵਿਦਿਆਰਥੀ ਦੱਬੇ
ਇੰਡੋਨੇਸ਼ੀਆ ਦੇ Sidoarjo ਵਿਚ ਸੋਮਵਾਰ ਦੁਪਹਿਰੇ ਡਿੱਗੀ ਬੋਰਡਿੰਗ ਸਕੂਲ ਦੀ ਇਮਾਰਤ ਦੇ ਮਲਬੇ ਹੇਠ ਅਜੇ ਵੀ ਘੱਟੋ ਘੱਟ 91 ਵਿਦਿਆਰਥੀ ਫਸੇ ਹੋਏ ਹਨ। ਸਕੂਲ ਅਥਾਰਿਟੀਜ਼ ਨੇ ਹਾਜ਼ਰੀ ਰਿਕਾਰਡ ’ਤੇ ਨਜ਼ਰਸਾਨੀ ਤੇ ਲਾਪਤਾ ਵਿਦਿਆਰਥੀਆਂ ਦੇ ਪਰਿਵਾਰਾਂ ਦੀ ਰਿਪੋਰਟ ਮਗਰੋਂ ਇਹ ਦਾਅਵਾ...
ਇੰਡੋਨੇਸ਼ੀਆ ਦੇ Sidoarjo ਵਿਚ ਸੋਮਵਾਰ ਦੁਪਹਿਰੇ ਡਿੱਗੀ ਬੋਰਡਿੰਗ ਸਕੂਲ ਦੀ ਇਮਾਰਤ ਦੇ ਮਲਬੇ ਹੇਠ ਅਜੇ ਵੀ ਘੱਟੋ ਘੱਟ 91 ਵਿਦਿਆਰਥੀ ਫਸੇ ਹੋਏ ਹਨ। ਸਕੂਲ ਅਥਾਰਿਟੀਜ਼ ਨੇ ਹਾਜ਼ਰੀ ਰਿਕਾਰਡ ’ਤੇ ਨਜ਼ਰਸਾਨੀ ਤੇ ਲਾਪਤਾ ਵਿਦਿਆਰਥੀਆਂ ਦੇ ਪਰਿਵਾਰਾਂ ਦੀ ਰਿਪੋਰਟ ਮਗਰੋਂ ਇਹ ਦਾਅਵਾ ਕੀਤਾ ਹੈ। ਮਲਬੇ ਹੇਠ ਜਿਊਂਦੇ ਬਚੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਤਿੰਨ ਸੌ ਤੋਂ ਵੱਧ ਰਾਹਤ ਤੇ ਬਚਾਅ ਕਰਮੀ ਲੱਗੇ ਹੋਏ ਹਨ।
ਪੂਰਬੀ ਜਾਵਾ ਪ੍ਰਾਂਤ ਦੇ ਇੱਕ ਸਦੀ ਪੁਰਾਣੇ ਅਲ ਖੋਜ਼ੀਨੀ ਇਸਲਾਮਿਕ ਬੋਰਡਿੰਗ ਸਕੂਲ ਦੇ ਪ੍ਰਾਰਥਨਾ ਹਾਲ ਵਿੱਚ ਸੋਮਵਾਰ ਦੁਪਹਿਰ ਦੀ ਨਮਾਜ਼ ਅਦਾ ਕਰ ਰਹੇ ਸੈਂਕੜੇ ਲੋਕਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਕਿਸ਼ੋਰ ਮੁੰਡੇ ਸਨ, ਉੱਤੇ ਇਮਾਰਤ ਦਾ ਇਕ ਹਿੱਸਾ ਡਿੱਗ ਗਿਆ ਸੀ। ਇਸ ਇਮਾਰਤ ਦਾ ਅਣਅਧਿਕਾਰਤ ਵਿਸਥਾਰ ਕੀਤਾ ਜਾ ਰਿਹਾ ਸੀ। ਹੁਣ ਤੱਕ ਘੱਟੋ-ਘੱਟ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ ਅਤੇ 100 ਹੋਰ ਜ਼ਖਮੀ ਦੱਸੇ ਜਾਂਦੇ ਹਨ। ਕੌਮੀ ਆਫ਼ਤ ਪ੍ਰਬੰਧਨ ਏਜੰਸੀ ਨੇ ਮੰਗਲਵਾਰ ਦੇਰ ਰਾਤ ਮਲਬੇ ਹੇਠ ਦੱਬੇ ਲੋਕਾਂ ਦੀ ਗਿਣਤੀ ਨੂੰ ਸੋਧ ਕੇ 91 ਕਰ ਦਿੱਤਾ ਜੋ ਪਹਿਲਾਂ 38 ਦੱਸੀ ਜਾ ਰਹੀ ਸੀ।