ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਦੇ ਸਟਾਰ ਅਥਲੀਟ ਨੀਰਜ ਚੋਪਡ਼ਾ ਨੇ ਲਗਾਤਾਰ ਦੂਜੀ ਵਾਰ ਡਾਇੰਮਡ ਲੀਗ ਖ਼ਿਤਾਬ ਜਿੱਤਿਆ

ਲੁਸਾਨੇ, 1 ਜੁਲਾਈ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ 87.66 ਮੀਟਰ ਦੀ ਦੂਰੀ 'ਤੇ ਆਪਣਾ ਬਰਛਾ (ਜੈਵਲਿਨ) ਸੁੱਟ ਕੇ ਲਗਾਤਾਰ ਦੂਜੀ ਵਾਰ ਵੱਕਾਰੀ ਡਾਇਮੰਡ ਲੀਗ ਦਾ ਖਿਤਾਬ ਜਿੱਤ ਲਿਆ। ਮਹੀਨੇ ਦੀ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਚੋਪੜਾ ਦਾ ਚੁਣੌਤੀਪੂਰਨ ਹਾਲਤਾਂ...
Advertisement

ਲੁਸਾਨੇ, 1 ਜੁਲਾਈ

ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ 87.66 ਮੀਟਰ ਦੀ ਦੂਰੀ 'ਤੇ ਆਪਣਾ ਬਰਛਾ (ਜੈਵਲਿਨ) ਸੁੱਟ ਕੇ ਲਗਾਤਾਰ ਦੂਜੀ ਵਾਰ ਵੱਕਾਰੀ ਡਾਇਮੰਡ ਲੀਗ ਦਾ ਖਿਤਾਬ ਜਿੱਤ ਲਿਆ। ਮਹੀਨੇ ਦੀ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਚੋਪੜਾ ਦਾ ਚੁਣੌਤੀਪੂਰਨ ਹਾਲਤਾਂ ਵਿੱਚ ਇਹ ਜਿੱਤ ਪ੍ਰਾਪਤ ਕੀਤੀ। 25 ਸਾਲਾ ਚੋਪੜਾ, ਜਿਸ ਨੇ ਪਿਛਲੇ ਮਹੀਨੇ ਮਾਸਪੇਸ਼ੀਆਂ ਦੇ ਖਿਚਾਅ ਕਾਰਨ ਤਿੰਨ ਵੱਡੇ ਮੁਕਾਬਲਿਆਂ ਨੂੰ ਛੱਡ ਦਿੱਤਾ ਸੀ, ਨੇ 5 ਮਈ ਨੂੰ ਦੋਹਾ ਵਿੱਚ ਸੀਜ਼ਨ-ਓਪਨਿੰਗ ਡਾਇਮੰਡ ਲੀਗ 88.67 ਮੀਟਰ ਦੇ ਆਪਣੇ ਚੌਥੇ ਕਰੀਅਰ ਦੇ ਸਰਵੋਤਮ ਥਰੋਅ ਨਾਲ ਜਿੱਤੀ ਸੀ। ਚੋਪੜਾ, ਜੋ ਆਮ ਤੌਰ 'ਤੇ ਸ਼ੁਰੂਆਤੀ ਦੌਰ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਾ ਹੈ, ਨੂੰ ਜਿੱਤ ਲੲੀ ਪੰਜਵੀਂ ਕੋਸ਼ਿਸ਼ ਤੱਕ ਇੰਤਜ਼ਾਰ ਕਰਨਾ ਪਿਆ। ਉਹ ਚੌਥੇ ਦੌਰ ਦੇ ਅੰਤ ਤੱਕ ਦੂਜੇ ਸਥਾਨ 'ਤੇ ਸੀ। ਜਰਮਨੀ ਦਾ ਜੂਲੀਅਨ ਵੇਬਰ 87.03 ਮੀਟਰ ਦੇ ਸਰਵੋਤਮ ਥ੍ਰੋਅ ਨਾਲ ਦੂਜੇ ਸਥਾਨ 'ਤੇ ਰਿਹਾ, ਜਦੋਂ ਕਿ ਟੋਕੀਓ ਓਲੰਪਿਕ ਦਾ ਚਾਂਦੀ ਦਾ ਤਗਮਾ ਜੇਤੂ ਚੈੱਕ ਗਣਰਾਜ ਦਾ ਜੈਕਬ ਵਡਲੇਜ 86.13 ਮੀਟਰ ਨਾਲ ਤੀਜੇ ਸਥਾਨ 'ਤੇ ਰਿਹਾ।

Advertisement

Advertisement
Tags :
ਅਥਲੀਟਸਟਾਰਖਿਤਾਬਚੋਪਡ਼ਾਜਿੱਤਿਆਡਾਇੰਮਡਦੂਜੀਨੀਰਜਨੀਰਜ ਚੋਪਡ਼ਾਭਾਰਤ:ਲਗਾਤਾਰ