ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

India's national anthem plays in Lahore ਮੈਚ ਤੋਂ ਪਹਿਲਾਂ ਲਾਹੌਰ ’ਚ ਚੱਲਿਆ ਭਾਰਤ ਦਾ ਰਾਸ਼ਟਰੀ ਗੀਤ, ਪੀਸੀਬੀ ਨੇ ਆਈਸੀਸੀ ਤੋਂ ਸਪਸ਼ਟੀਕਰਨ ਮੰਗਿਆ

ਆਸਟਰੇਲੀਆ ਇੰਗਲੈਂਡ ਮੈਚ ਤੋਂ ਪਹਿਲਾਂ ਇਕ ਸਕਿੰਟ ਲਈ ਚੱਲਿਆ ਸੀ ਭਾਰਤ ਦਾ ਕੌਮੀ ਗੀਤ
ਆਸਟਰੇਲੀਆ ਤੇ ਇੰਗਲੈਂਡ ਦੇ ਮੈਚ ਲਈ ਲਾਹੌਰ ਦੇ ਸਟੇਡੀਅਮ ਵਿਚ ਮੌਜੂਦ ਦਰਸ਼ਕ। ਫੋਟੋ: ਰਾਇਟਰਜ਼
Advertisement

ਲਾਹੌਰ, 23 ਫਰਵਰੀ

India's national anthem plays in Lahore ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਸ਼ਨਿੱਚਰਵਾਰ ਨੂੰ ਇਥੇ ਚੈਂਪੀਅਨਜ਼ ਟਰਾਫ਼ੀ ਦੇ ਮੈਚ ਤੋਂ ਪਹਿਲਾਂ ਇਕ ਸੈਕਿੰਡ ਲਈ ਭਾਰਤ ਦਾ ਰਾਸ਼ਟਰੀ ਗੀਤ ਚੱਲਣ ਤੋਂ ਨਾਰਾਜ਼ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਗੜਬੜੀ ਲਈ ਕੌਮਾਂਤਰੀ ਕ੍ਰਿਕਟ ਕੌਂਸਲ ਨੂੰ ਦੋਸ਼ੀ ਠਹਿਰਾਉਂਦਿਆਂ ਸਫ਼ਾਈ ਮੰਗੀ ਹੈ।

Advertisement

ਦੱਸ ਦੇਈਏ ਕਿ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਟੀਮਾਂ ਜਦੋਂ ਕੌਮੀ ਗੀਤ ਲਈ ਕਤਾਰ ਵਿਚ ਖੜ੍ਹੀਆਂ ਸਨ ਤੇ ਦਰਸ਼ਕ ਉਦੋਂ ਹੈਰਾਨ ਰਹਿ ਗਏ ਜਦੋਂ ਇਕ ਸਕਿੰਟ ਲਈ ਭਾਰਤ ਦਾ ਰਾਸ਼ਟਰ ਗੀਤ ਚੱਲ ਪਿਆ ਜਿਸ ਨੂੰ ਫੌਰੀ ਰੋਕਿਆ ਗਿਆ। ਆਈਸੀਸੀ ਦੇ ਇਕ ਕਰੀਬੀ ਸੂਤਰ ਨੇ ਇਸ ਦੀ ਪੁਸ਼ਟੀ ਕੀਤੀ ਕਿ PCB ਨੇ ਇਸ ਘਟਨਾ ’ਤੇ ਜ਼ੋਰ ਦਿੰਦਿਆਂ ਇਕ ਪੱਤਰ ਭੇਜ ਕੇ ਸਪਸ਼ਟੀਕਰਨ ਮੰਗਿਆ ਹੈ।

ਸੂਤਰ ਨੇ ਕਿਹਾ, ‘‘ਪੀਸੀਬੀ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਇਸ ਗੜਬੜੀ ਲਈ ICC ਜ਼ਿੰਮੇਵਾਰ ਹੈ ਤੇ ਉਸ ਨੂੰ ਸਫਾਈ ਦੇਣੀ ਹੋਵੇਗੀ।’’ ਉਨ੍ਹਾਂ ਕਿਹ, ‘‘ਕਿਉਂਕਿ ਭਾਰਤੀ ਟੀਮ ਪਾਕਿਸਤਾਨ ਵਿਚ ਨਹੀਂ ਖੇਡ ਰਹੀ ਤੇ ਇਹ ਗੱਲ ਸਮਝ ਤੋਂ ਪਰੇ ਹੈ ਕਿ ਉਸ ਦਾ ਕੌਮੀ ਗੀਤ ਪਲੇਅ ਲਿਸਟ ਵਿਚੋਂ ਗਲਤੀ ਨਾਲ ਕਿਵੇਂ ਚੱਲ ਗਿਆ।’’ ਭਾਰਤੀ ਟੀਮ ਦੇ ਸਾਰੇ ਮੈਚ ਦੁਬਈ ਵਿਚ ਹੋ ਰਹੇ ਹਨ।

ਪੀਸੀਬੀ ਨੇ ਇਸ ਤੋਂ ਪਹਿਲਾਂ ਵੀ ICC ਨੂੰ ਪੱਤਰ ਲਿਖਿਆ ਸੀ ਕਿ ਭਾਰਤ ਤੇ ਬੰਗਲਾਦੇਸ਼ ਦਰਮਿਆਨ ਦੁਬਈ ਵਿਚ ਹੋਏ ਮੈਚ ਦੌਰਾਨ ਪਾਕਿਸਤਾਨ ਦਾ ਨਾਮ ਲੋਗੋ ਟੀਵੀ ਸਕਰੀਨ ’ਤੇ ਨਹੀਂ ਦਿਖਾਇਆ ਗਿਆ। ਆਈਸੀਸੀ ਨੇ ਕਿਹਾ ਸੀ ਕਿ ਇਹ ਗ਼ਲਤੀ ਨਾਲ ਹੋਇਆ ਹੈ ਤੇ ਦੁਬਈ ਵਿਚ ਸਾਰੇ ਮੈਚਾਂ ਦੌਰਾਨ ਤਿੰਨ ਸਤਰਾਂ ਦੇ ਲੋਗੋ ਵਿਚ ਪਾਕਿਸਤਾਨ ਦਾ ਨਾਮ ਸ਼ਾਮਲ ਹੋਵੇਗਾ। -ਪੀਟੀਆਈ

Advertisement