'India's Got Latent' row: ਰਣਵੀਰ ਅਲਾਹਾਬਾਦੀਆ ਅਤੇ ਅਪੂਰਵਾ ਮਖੀਜਾ ਨੇ ਕੌਮੀ ਮਹਿਲਾ ਕਮਿਸ਼ਨ ਤੋਂ ਮੁਆਫੀ ਮੰਗੀ
'India's Got Latent' row: Ranveer Allahbadia, Apoorva Mukhija apologise to NCW
ਨਵੀਂ ਦਿੱਲੀ, 7 ਮਾਰਚ
ਯੂਟਿਊਬਰ ਰਣਵੀਰ ਅਲਾਹਾਬਾਦੀਆ ਅਤੇ ਅਪੂਰਵਾ ਮਖੀਜਾ ਨੇ "ਇੰਡੀਆਜ਼ ਗੌਟ ਲੇਟੈਂਟ" ਸ਼ੋਅ ’ਤੇ ਕੀਤੀਆਂ ਗਈਆਂ ਆਪਣੀਆਂ ਅਪਮਾਨਜਨਕ ਟਿੱਪਣੀਆਂ ਲਈ ਕੌਮੀ ਮਹਿਲਾ ਕਮਿਸ਼ਨ ਤੋਂ ਲਿਖਤੀ ਮੁਆਫ਼ੀ ਮੰਗੀ। ਪੈਨਲ ਚੇਅਰਪਰਸਨ ਵਿਜਯਾ ਰਾਹਤਕਰ ਨੇ ਸ਼ੁੱਕਰਵਾਰ ਨੂੰ ਕਿ ਆਨਲਾਈਨ ਸ਼ੋਅ ’ਤੇ ਉਨ੍ਹਾਂ ਦੀਆਂ ਟਿੱਪਣੀਆਂ ਸਵੀਕਾਰਨ ਯੋਗ ਨਹੀਂ ਸਨ। ਅਲਾਹਾਬਾਦੀਆ, ਮਖੀਜਾ ਅਤੇ ਸ਼ੋਅ ਦੇ ਨਿਰਮਾਤਾ ਸੌਰਭ ਬੋਥਰਾ ਅਤੇ ਤੁਸ਼ਾਰ ਪੁਜਾਰੀ ਵੀਰਵਾਰ ਨੂੰ ਇੱਥੇ ਕੌਮੀ ਮਹਿਲਾ ਕਮਿਸ਼ਨ (NCW) ਦੇ ਸਾਹਮਣੇ ਪੇਸ਼ ਹੋਏ। ਸੂਤਰਾਂ ਅਨੁਸਾਰ ਦੋਵਾਂ ਯੂਟਿਊਬਰਾਂ ਤੋਂ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ. ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਰਾਹਤਕਰ ਨੇ ਕਿਹਾ ਕਿ ਮਹਿਲਾ ਕਮਿਸ਼ਨ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਨੂੰ ਸਵੀਕਾਰ ਨਹੀਂ ਕਰੇਗਾ। ਰਾਹਤਕਰ ਨੇ ਕਿਹਾ ਕਿ ਵਿਅਕਤੀਆਂ ਨੇ ਆਪਣੀਆਂ ਟਿੱਪਣੀਆਂ ’ਤੇ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਨੂੰ ਸਮਾਜਿਕ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਨੋਟਿਸ ਜਾਰੀ ਕੀਤੇ ਗਏ ਸਨ। ਪੇਸ਼ ਹੋਣ ਦੌਰਾਨ ਰਣਵੀਰ ਸਮੇਤ ਬਾਕੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਸੀ ਅਤੇ ਲਿਖਤੀ ਮੁਆਫ਼ੀ ਮੰਗੀ ਹੈ। -ਪੀਟੀਆਈ