ਮਿਸ਼ੀਗਨ ਸਿਟੀ (ਅਮਰੀਕਾ), 20 ਮਈ
ਸਾਲ 2000 ਵਿੱਚ ਪੁਲੀਸ ਅਧਿਕਾਰੀ ਦਾ ਕਤਲ ਕਰਨ ਦੇ ਦੋਸ਼ੀ ਇੰਡੀਆਨਾ ਦੇ ਵਸਨੀਕ ਨੂੰ ਜ਼ਹਿਰੀਲਾ ਟੀਕਾ ਲਾ ਕੇ ਮੌਤ ਦੀ ਸਜ਼ਾ ਦੇ ਦਿੱਤੀ ਗਈ। ਪਿਛਲੇ 15 ਵਰ੍ਹਿਆਂ ’ਚ ਸੂਬੇ ’ਚ ਦੂਜੀ ਵਾਰ ਇਹ ਸਜ਼ਾ ਦਿੱਤੀ ਗਈ ਹੈ। ਬੈਂਜਾਮਿਨ ਰਿਚੀ (45) ਨੂੰ ਸਾਲ 2002 ਵਿੱਚ ਬੀਚ ਗਰੋਵ ਦੇ ਪੁਲੀਸ ਅਧਿਕਾਰੀ ਬਿੱਲ ਟੋਨੇ ਦੇ ਕਤਲ ਦਾ ਦੋਸ਼ੀ ਮੰਨਿਆ ਗਿਆ ਸੀ। ‘ਇੰਡੀਆਨਾ ਡਿਪਾਰਟਮੈਂਟ ਆਫ਼ ਕੁਰੈਕਸ਼ਨ ਆਫੀਸ਼ੀਅਲਜ਼’ ਮੁਤਾਬਕ ਰਿਚੀ ਨੂੰ ਮਿਸ਼ੀਗਨ ਸ਼ਹਿਰ ਦੀ ਸੂਬਾਈ ਜੇਲ੍ਹ ’ਚ ਮੌਤ ਦੀ ਸਜ਼ਾ ਦਿੱਤੀ ਗਈ। ਵਿਭਾਗ ਨੇ ਆਨਲਾਈਨ ਬਿਆਨ ’ਚ ਦੱਸਿਆ ਕਿ ਅੱਧੀ ਰਾਤ ਮਗਰੋਂ ਸਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਤੇ ਦੋਸ਼ੀ ਨੂੰ ਸਵੇਰੇ 12.46 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਪਹਿਲਾਂ ਰਿਚੀ ਨੇ ਪੈਰੋਲ ਬੋਰਡ ਨੂੰ ਦੱਸਿਆ ਸੀ ਕਿ ਇਨ੍ਹਾਂ ਦੋ ਦਹਾਕਿਆਂ ’ਚ ਉਸ ’ਚ ਕਾਫ਼ੀ ਬਦਲਾਅ ਆਇਆ ਹੈ। ਉਸਨੇ ਆਪਣੇ ਗੁਨਾਹ ਲਈ ਮੁਆਫ਼ੀ ਵੀ ਮੰਗੀ ਸੀ ਜਿਸ ਕਾਰਨ ਦੋ ਬੱਚਿਆਂ ਦੇ 31 ਸਾਲਾ ਪਿਤਾ ਦੀ ਮੌਤ ਹੋ ਗਈ ਸੀ। -ਏਪੀ
Advertisement
Advertisement
×