Indian passengers stranded at Kuwait airport:ਕੁਵੈਤ ਹਵਾਈ ਅੱਡੇ ’ਤੇ 20 ਘੰਟੇ ਫਸੇ ਰਹੇ ਭਾਰਤੀ ਮੁਸਾਫ਼ਰ
ਬਹਿਰੀਨ ਤੋਂ ਮੈਨਚੈਸਟਰ ਜਾ ਰਹੀ ਗਲਫ ਏਅਰ ਦੀ ਉਡਾਣ ਤਕਨੀਕੀ ਖਰਾਬੀ ਕਾਰਨ ਕੁਵੈਤ ਵੱਲ ਮੋੜੀ
Advertisement
ਕੁਵੈਤ ਸ਼ਹਿਰ, 2 ਦਸੰਬਰ
ਮੈਨਚੈਸਟਰ ਜਾਣ ਵਾਲੀ ‘ਗਲਫ ਏਅਰ’ ਦੀ ਉਡਾਣ ਦੇ ਕਈ ਭਾਰਤੀ ਮੁਸਾਫਰ ਕੁਵੈਤ ਹਵਾਈ ਅੱਡੇ ’ਤੇ ਤਕਰੀਬਨ 20 ਘੰਟੇ ਤੱਕ ਫਸੇ ਰਹਿਣ ਮਗਰੋਂ ਅੱਜ ਸਵੇਰੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਏ। ਬਹਿਰੀਨ ਤੋਂ ਮੈਨਚੈਸਟਰ ਜਾਣ ਵਾਲੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਕੁਵੈਤ ਮੋੜ ਦਿੱਤਾ ਗਿਆ ਸੀ। ਖ਼ਬਰ ਅਨੁਸਾਰ ਗਲਫ ਏਅਰ ਜੀਐੱਫ5 ਨੇ 1 ਦਸੰਬਰ ਨੂੰ ਸਥਾਨਕ ਸਮੇਂ ਅਨੁਸਾਰ ਦੇਰ ਰਾਤ 2:05 ਵਜੇ ਬਹਿਰੀਨ ਤੋਂ ਉਡਾਣ ਭਰੀ ਪਰ ਜਹਾਜ਼ ’ਚ ਕੁਝ ਤਕਨੀਕੀ ਖਰਾਬੀ ਆਉਣ ਕਾਰਨ ਉਸ ਨੂੰ ਸਵੇਰੇ 4.01 ਵਜੇ ਕੁਵੈਤ ’ਚ ਉਤਾਰਨਾ ਪਿਆ। ਸੋਸ਼ਲ ਮੀਡੀਆ ’ਤੇ ਪਾਈ ਗਈ ਇੱਕ ਪੋਸਟ ਅਨੁਸਾਰ ਕਈ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਉਹ ਘੰਟਿਆਂਬੱਧੀ ਹਵਾਈ ਅੱਡੇ ਉੱਤੇ ਫਸੇ ਰਹੇ, ਜਿਸ ਮਗਰੋਂ ਕੁਵੈਤ ਵਿਚ ਭਾਰਤੀ ਅੰਬੈਸੀ ਨੇ ‘ਗਲਫ਼ ਏਅਰ’ ਦੇ ਅਧਿਕਾਰੀਆਂ ਕੋਲ ਇਹ ਮਾਮਲਾ ਰੱਖਿਆ।ਅੰਬੈਸੀ ਮੁਤਾਬਕ ਯਾਤਰੀਆਂ ਲਈ ਵਿਸ਼ਰਾਮ ਘਰ ਵਿਚ ਭੋਜਨ ਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ। -ਪੀਟੀਆਈ
Advertisement
Advertisement