ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਮੂਲ ਦੇ ਸੁਰੱਖਿਆ ਮਾਹਿਰ ਨੇ ਉਪ ਵਿਦੇਸ਼ ਮੰਤਰੀ ਵਜੋਂ ਹਲਫ਼ ਲਿਆ

ਅਮਰੀਕੀ ਵਿਦੇਸ਼ ਵਿਭਾਗ ਵਿੱਚ ਦੱਖਣ ਤੇ ਮੱਧ ਏਸ਼ਿਆਈ ਮਾਮਲਿਆਂ ਦੇ ਬਿਊਰੋ ਦੀ ਜ਼ਿੰਮੇਵਾਰੀ ਸੰਭਾਲੀ
Advertisement

ਭਾਰਤੀ-ਅਮਰੀਕੀ ਲੇਖਕ ਅਤੇ ਸੁਰੱਖਿਆ ਮਾਹਿਰ ਪੌਲ ਕਪੂਰ ਨੇ ਅਮਰੀਕੀ ਵਿਦੇਸ਼ ਵਿਭਾਗ ਵਿੱਚ ਦੱਖਣ ਤੇ ਮੱਧ ਏਸ਼ਿਆਈ ਮਾਮਲਿਆਂ ਦੇ ਬਿਊਰੋ ਦੇ ਉਪ ਵਿਦੇਸ਼ ਮੰਤਰੀ ਵਜੋਂ ਅਧਿਕਾਰਤ ਤੌਰ ’ਤੇ ਹਲਫ਼ ਲੈ ਲਿਆ। ਬੁੱਧਵਾਰ ਦੇਰ ਰਾਤ ਬਿਊਰੋ ਨੇ ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਇਹ ਐਲਾਨ ਕੀਤਾ।

ਪੋਸਟ ਵਿੱਚ ਕਿਹਾ ਗਿਆ ਹੈ, ‘‘ਉਪ ਵਿਦੇਸ਼ ਮੰਤਰੀ ਪੌਲ ਕਪੂਰ ਦਾ ਸਵਾਗਤ ਹੈ! ਅੱਜ ਸਵੇਰੇ ਡਾ. ਕਪੂਰ ਨੂੰ ਦੱਖਣ ਤੇ ਮੱਧ ਏਸ਼ਿਆਈ ਮਾਮਲਿਆਂ ਦੇ ਬਿਊਰੋ ਦੇ ਉਪ ਵਿਦੇਸ਼ ਮੰਤਰੀ ਵਜੋਂ ਅਧਿਕਾਰਤ ਤੌਰ ’ਤੇ ਹਲਫ਼ ਦਿਵਾਇਆ ਗਿਆ।’’ ਉਪ ਵਿਦੇਸ਼ ਮੰਤਰੀ ਵਜੋਂ ਕਪੂਰ ਭਾਰਤ, ਨੇਪਾਲ, ਪਾਕਿਸਤਾਨ, ਕਜ਼ਾਖ਼ਸਤਾਨ, ਮਾਲਦੀਵ, ਤਾਜਿਕਿਸਤਾਨ, ਤੁਰਕਮਿਨਸਤਾਨ ਅਤੇ ਉਜ਼ਬੇਕਿਸਤਾਨ ਵਿੱਚ ਅਮਰੀਕਾ ਦੀ ਕੂਟਨੀਤਕ ਰੁਝੇਵਿਆਂ ਤੇ ਰਣਨੀਤਕ ਭਾਈਵਾਲੀ ਨਾਲ ਜੁੜੇ ਮਾਮਲੇ ਦੇਖਣਗੇ। ਉਹ ਡੋਲਨਡ ਲੂ ਦੀ ਜਗ੍ਹਾ ਲੈਣਗੇ, ਜੋ 2021 ਤੋਂ ਅਹੁਦੇ ’ਤੇ ਤਾਇਨਾਤ ਸਨ।

Advertisement

ਸ੍ਰੀ ਕਪੂਰ ਦਾ ਜਨਮ ਨਵੀਂ ਦਿੱਲੀ ਵਿੱਚ ਭਾਰਤੀ ਪਿਤਾ ਅਤੇ ਅਮਰੀਕੀ ਮਾਂ ਦੇ ਘਰ ਹੋਇਆ ਸੀ। ਉਨ੍ਹਾਂ ਅਮਰੀਕੀ ਜਲ ਸੈਨਾ ਦੇ ਪੋਸਟ ਗ੍ਰੈਜੂਏਟ ਸਕੂਲ ਵਿੱਚ ਕੌਮੀ ਸੁਰੱਖਿਆ ਮਾਮਲਿਆਂ ਦੇ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਕੰਮ ਕੀਤਾ।

Advertisement
Show comments