ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਮੂਲ ਦੀ ਲੜਕੀ ਨੂੰ ਮਰਨ ਉਪਰੰਤ ਬਰਤਾਨੀਆ ਦਾ ਬਹਾਦਰੀ ਪੁਰਸਕਾਰ

ਨੌਟਿੰਘਮ ਵਿੱਚ ਦੋ ਸਾਲ ਪਹਿਲਾਂ ਚਾਕੂ ਨਾਲ ਕੀਤੇ ਹਮਲੇ ਵਿੱਚ ਆਪਣੀ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਮਾਰੀ ਗਈ ਬਰਤਾਨਵੀ ਮੂਲ ਦੀ ਭਾਰਤੀ ਲੜਕੀ ਗਰੇਸ ਓ’ਮੈਲੀ-ਕੁਮਾਰ ਨੂੰ ਅੱਜ ਜੌਰਜ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਬਹਾਦਰੀ ਲਈ ਦਿੱਤੇ ਜਾਣ ਵਾਲੇ...
Advertisement

ਨੌਟਿੰਘਮ ਵਿੱਚ ਦੋ ਸਾਲ ਪਹਿਲਾਂ ਚਾਕੂ ਨਾਲ ਕੀਤੇ ਹਮਲੇ ਵਿੱਚ ਆਪਣੀ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਮਾਰੀ ਗਈ ਬਰਤਾਨਵੀ ਮੂਲ ਦੀ ਭਾਰਤੀ ਲੜਕੀ ਗਰੇਸ ਓ’ਮੈਲੀ-ਕੁਮਾਰ ਨੂੰ ਅੱਜ ਜੌਰਜ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਬਹਾਦਰੀ ਲਈ ਦਿੱਤੇ ਜਾਣ ਵਾਲੇ ਬਰਤਾਨੀਆ ਦੇ ਸਰਬਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹੈ।

ਗਰੇਸ (19) ਜੂਨ 2023 ਵਿੱਚ ਜਦੋਂ ਆਪਣੇ ਦੋਸਤ ਬਰਨਬੀ ਵੈੱਬਰ (19) ਨਾਲ ਨੌਟਿੰਘਮ ਯੂਨੀਵਰਸਿਟੀ ਜਾ ਰਹੀ ਸੀ ਤਾਂ ਵਾਲਡੋ ਕੈਲੋਕੇਨ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਹ ਦੋਵੇਂ ਇਸ ਹਮਲੇ ਵਿੱਚ ਮਾਰੇ ਗਏ। ਆਪਣੇ ਮਾਤਾ-ਪਿਤਾ ਡਾ. ਸੰਜੈ ਕੁਮਾਰ ਅਤੇ ਡਾ. ਸਿਨੈਡ ਓ’ਮੈਲੀ ਵਾਂਗ ਡਾਕਟਰ ਬਣਨ ਲਈ ਮੈਡੀਕਲ ਦੀ ਪੜ੍ਹਾਈ ਕਰ ਰਹੀ ਗਰੇਸ ਨੂੰ ਬਹਾਦਰੀ ਪੁਰਸਕਾਰ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਗਰੇਸ ਬਹੁਤ ਵਧੀਆ ਖਿਡਾਰਨ ਸੀ। ਉਹ ਇੰਗਲੈਂਡ ਦੀ ਅੰਡਰ-18 ਹਾਕੀ ਟੀਮ ਲਈ ਖੇਡਦੀ ਸੀ।

Advertisement

Advertisement
Show comments