DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Champions Trophy ਭਾਰਤੀ ਕ੍ਰਿਕਟ ਟੀਮ ਚੈਂਪੀਅਨਜ਼ ਟਰਾਫ਼ੀ ਲਈ ਦੁਬਈ ਰਵਾਨਾ

ਟੀਮ ਇੰਡੀਆ 20 ਫਰਵਰੀ ਨੂੰ ਬੰਗਲਾਦੇਸ਼ ਖਿਲਾਫ਼ ਮੈਚ ਨਾਲ ਕਰੇਗੀ ਟੂਰਨਾਮੈਂਟ ਦੀ ਸ਼ੁਰੂਆਤ
  • fb
  • twitter
  • whatsapp
  • whatsapp
featured-img featured-img
ਵਿਰਾਟ ਕੋਹਲੀ ਦੁਬਈ ਜਾਣ ਲਈ ਮੁੰਬਈ ਹਵਾਈ ਅੱਡੇ ’ਤੇ ਪੁੱਜਦਾ ਹੋਇਆ। ਵੀਡੀਓ ਗਰੈਬ
Advertisement

ਮੁੰਬਈ, 15 ਫਰਵਰੀ

ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿਚ ਭਾਰਤੀ ਕ੍ਰਿਕਟ ਟੀਮ Champions Trophy ਲਈ ਅੱਜ Chhatrapati Shivaji Maharaj International ਹਵਾਈ ਅੱਡੇ ਤੋਂ ਦੁਬਈ ਰਵਾਨਾ ਹੋ ਗਈ ਹੈ। ਪਾਕਿਸਤਾਨ ਦੀ ਮੇਜ਼ਬਾਨੀ ਵਿਚ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ ਵਿਚ ਭਾਰਤ ਹਾਈਬ੍ਰਿਡ ਮੋਡ ਤਹਿਤ ਆਪਣੇ ਸਾਰੇ ਮੈਚ ਦੁਬਈ ਵਿਚ ਖੇਡੇੇਗਾ। ਮੁਕਾਬਲੇ ਦੀ ਸ਼ੁਰੂਆਤ 19 ਫਰਵਰੀ ਨੂੰ ਪਾਕਿਸਤਾਨ ਬਨਾਮ ਨਿਊਜ਼ੀਲੈਂਡ ਮੈਚ ਨਾਲ ਹੋਵੇਗੀ। ਭਾਰਤੀ ਟੀਮ ਆਪਣਾ ਪਹਿਲਾ ਮੁਕਾਬਲਾ 20 ਫਰਵਰੀ ਨੂੰ ਬੰਗਲਾਦੇਸ਼ ਖਿਲਾਫ਼ ਖੇਡੇਗੀ।

Advertisement

ਰੋਹਿਤ ਸ਼ਰਮਾ ਜਿਨ੍ਹਾਂ ਚਿੱਟੀ ਟੀ-ਸ਼ਰਟ ਅਤੇ ਕਾਲੇ ਰੰਗ ਦੇ ਟ੍ਰੈਕ ਪਾਏ ਹੋਏ ਸੀ, ਕਾਰ ਰਾਹੀਂ ਹਵਾਈ ਅੱਡੇ ’ਤੇ ਪੁੱਜੇ। ਟੀਮ ਦੇ ਬਹੁਤੇ ਮੈਂਬਰ ਟੀਮ ਬੱਸ ਵਿੱਚ ਪਹੁੰਚੇ ਜਿਨ੍ਹਾਂ ਵਿੱਚ ਮੁੱਖ ਕੋਚ ਗੌਤਮ ਗੰਭੀਰ, ਉਪ-ਕਪਤਾਨ ਸ਼ੁਭਮਨ ਗਿੱਲ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਸ਼ਾਮਲ ਸਨ। ਇਨ੍ਹਾਂ ਸਟਾਰ ਖਿਡਾਰੀਆਂ ਨੇ ਕੁਝ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਵੀ ਦਿੱਤੇ। ਭਾਰਤੀ ਟੀਮ ਇੰਗਲੈਂਡ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਬੁਲੰਦ ਹੌਂਸਲੇ ਨਾਲ ਦੁਬਈ ਰਵਾਨਾ ਹੋ ਰਹੀ ਹੈ। -ਪੀਟੀਆਈ

Advertisement
×