DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Indian Consulate in Melbourne vandalised againਮੈਲਬਰਨ ਵਿਚ ਭਾਰਤੀ ਕੌਂਸੁਲੇਟ ਦੀ ਮੁੜ ਭੰਨਤੋੜ

ਹਾਈ ਕਮਿਸ਼ਨ ਨੇ ਆਸਟਰੇਲੀਅਨ ਅਥਾਰਿਟੀਜ਼ ਕੋਲ ਮਸਲਾ ਰੱਖਿਆ
  • fb
  • twitter
  • whatsapp
  • whatsapp
Advertisement

ਮੈਲਬਰਨ, 11 ਅਪਰੈਲ

Indian Consulate in Melbourne vandalised again ਮੈਲਬਰਨ ਵਿਚ ਭਾਰਤੀ ਕੌਂਸੁਲੇਟ ਵਿਚ ਮੁੜ ਭੰਨਤੋੜ ਕੀਤੀ ਗਈ ਹੈ। ਕੈਨਬਰਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇਹ ਮਸਲਾ ਆਸਟਰੇਲੀਅਨ ਅਥਾਰਿਟੀਜ਼ ਕੋਲ ਰੱਖਿਆ ਹੈ।

Advertisement

ਦਿ ਆਸਟਰੇਲੀਆ ਟੂਡੇ ਦੀ ਰਿਪੋਰਟ ਅਨੁਸਾਰ, ਮੈਲਬਰਨ ਵਿੱਚ ਭਾਰਤੀ ਕੌਂਸੁਲੇਟ ’ਚ ਪਹਿਲਾਂ ਵੀ ਅਜਿਹੀਆਂ ਭੜਕਾਊ ਕਾਰਵਾਈਆਂ ਦੇਖਣ ਨੂੰ ਮਿਲੀਆਂ ਹਨ। ਬੀਤੇ ਸਾਲਾਂ ਵਿਚ ਵੀ ਕੌਂਸੁਲੇਟ ਦੇ ਅਹਾਤੇ ਵਿਚ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਹਨ।

ਵਿਕਟੋਰੀਆ ਪੁਲੀਸ ਨੇ ਕਿਹਾ ਕਿ ਕੌਂਸੁਲੇਟ ਦੇ ਅਹਾਤੇ ਵਿਚ ਮੂਹਰਲੇ ਦਾਖਲਾ ਦੁਆਰ ਕੋਲ ਵੀਰਵਾਰ ਵੱਡੇ ਤੜਕੇ 1 ਵਜੇ ਦੇ ਕਰੀਬ ਭਾਰਤ ਵਿਰੋਧੀ ਨਾਅਰੇ ਲਿਖੇ ਮਿਲੇ। ਪੁਲੀਸ ਤਰਜਮਾਨ ਨੇ ਕਿਹਾ ਕਿ ਇਹ ਨਾਅਰੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਲਿਖੇ ਹੋ ਸਕਦੇ ਹਨ ਤੇ ਮਾਮਲੇ ਦੀ ਜਾਂਚ ਜਾਰੀ ਹੈ।

ਭਾਰਤੀ ਹਾਈ ਕਮਿਸ਼ਨ ਨੇ ਐਕਸ ’ਤੇ ਇਕ ਪੋਸਟ ਵਿਚ ਇਹ ਪੂਰਾ ਮਾਮਲਾ ਆਸਟਰੇਲੀਅਨ ਅਥਾਰਿਟੀਜ਼ ਕੋਲ ਰੱਖਿਆ ਹੈ।

ਪੋਸਟ ਵਿੱਚ ਕਿਹਾ ਗਿਆ ਹੈ, ‘‘ਮੈਲਬਰਨ ਵਿੱਚ ਭਾਰਤ ਦੇ ਕੌਂਸੁਲੇਟ ਜਨਰਲ ਦੇ ਅਹਾਤੇ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਛੇੜਛਾੜ ਦੀ ਘਟਨਾ ਨੂੰ ਆਸਟਰੇਲਿਆਈ ਅਧਿਕਾਰੀਆਂ ਕੋਲ ਉਠਾਇਆ ਗਿਆ ਹੈ। ਦੇਸ਼ ਵਿੱਚ ਭਾਰਤੀ ਕੂਟਨੀਤਕਾਂ, ਕੌਂਸੁਲੇਟ ਅਹਾਤੇ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।’’

ਉਧਰ ਪੁਲੀਸ ਨੇ ਅਜੇ ਤੱਕ ਕਿਸੇ ਮਸ਼ਕੂਕ ਦੀ ਪਛਾਣ ਕੀਤੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲੀਸ ਤਰਮਮਾਨ ਨੇ ਕਿਹਾ ਕਿ ਅਥਾਰਿਟੀਜ਼ ਨੇ ਇਸ ਘਟਨਾ ਬਾਰੇ ਕਿਸੇ ਤਰ੍ਹਾਂ ਦੀ ਜਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। -ਪੀਟੀਆਈ

Advertisement
×