DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Indian astronaut Shukla ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਅਗਲੇ ਮਹੀਨੇ ਪੁਲਾੜ ਯਾਤਰਾ ਲਈ ਤਿਆਰ

ਇਸਰੋ ਦੇ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਤਹਿਤ ਸ਼ਾਰਟਲਿਸਟ ਗਰੁੱਪ ਕੈਪਟਨ ਸ਼ੁਕਲਾ ‘ਗਗਨਯਾਨ ਮਿਸ਼ਨ’ ਲਈ ਚੋਟੀ ਦੇ ਦਾਅਵੇਦਾਰਾਂ ਵਿੱਚੋਂ ਇੱਕ
  • fb
  • twitter
  • whatsapp
  • whatsapp
featured-img featured-img
ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ। ਫੋਟੋ: ਭਾਰਤੀ ਹਵਾਈ ਸੈਨਾ/ਐਕਸ
Advertisement

ਨਵੀਂ ਦਿੱਲੀ, 18 ਅਪਰੈਲ

Indian astronaut Shukla ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ Axiom-4 ਮਿਸ਼ਨ ਦੀ ਕੜੀ ਵਜੋਂ ਅਗਲੇ ਮਹੀਨੇ ਕੌਮਾਂਤਰੀ ਪੁਲਾੜ ਸਟੇਸ਼ਨ ਦੀ ਯਾਤਰਾ ਲਈ ਤਿਆਰ ਹੈ। ਭਾਰਤੀ ਹਵਾਈ ਸੈਨਾ ਨਾਲ ਟੈਸਟ ਪਾਇਲਟ, ਗਰੁੱਪ ਕੈਪਟਨ ਸ਼ੁਕਲਾ ਨੂੰ ਇਸਰੋ ਦੇ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਤਹਿਤ ਸ਼ਾਰਟਲਿਸਟ ਕੀਤਾ ਗਿਆ ਸੀ ਅਤੇ ਉਹ ਗਗਨਯਾਨ ਮਿਸ਼ਨ ਲਈ ਚੋਟੀ ਦੇ ਦਾਅਵੇਦਾਰਾਂ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ ਚਾਰ ਦਹਾਕੇ ਪਹਿਲਾਂ ਰਾਕੇਸ਼ ਸ਼ਰਮਾ ਰੂਸ ਦੇ Soyuz ਸਪੇਸਕ੍ਰਾਫ਼ਟ ’ਤੇ ਸਵਾਰ ਹੋ ਕੇ ਪੁਲਾੜ ਵਿਚ ਗਏ ਸਨ।

Advertisement

ਸਿੰਘ ਨੇ ਉਪਰੋਕਤ ਖੁਲਾਸਾ ਪੁਲਾੜ ਵਿਭਾਗ ਤੇ ਭਾਰਤੀ ਪੁਲਾੜ ਖੋਜ ਸੰਸਥਾ (ISRO) ਦੇ ਕੰਮ ’ਤੇ ਨਜ਼ਰਸਾਨੀ ਮਗਰੋਂ ਕੀਤਾ। ਸਿੰਘ ਨੇ ਕਿਹਾ, ‘‘ਗਰੁੱਪ ਕੈਪਟਨ ਸ਼ੁਕਲਾ ਦੀ ਯਾਤਰਾ ਸਿਰਫ਼ ਇੱਕ ਉਡਾਣ ਤੋਂ ਵੱਧ ਹੈ- ਇਹ ਇੱਕ ਸੰਕੇਤ ਹੈ ਕਿ ਭਾਰਤ ਪੁਲਾੜ ਖੋਜ ਦੇ ਇੱਕ ਨਵੇਂ ਯੁੱਗ ਵਿੱਚ ਦਲੇਰੀ ਨਾਲ ਕਦਮ ਰੱਖ ਰਿਹਾ ਹੈ।’’ ਇਸ ਮੌਕੇ ਇਸਰੋ ਚੇਅਰਮੈਨ ਵੀ. ਨਾਰਾਇਣਨ ਨੇ ਆਉਣ ਵਾਲੇ ਵੱਖ-ਵੱਖ ਪੁਲਾੜ ਮਿਸ਼ਨਾਂ ਬਾਰੇ ਇੱਕ ਪੇਸ਼ਕਾਰੀ ਵੀ ਦਿੱਤੀ।

ਸਿੰਘ ਨੇ ਕਿਹਾ ਕਿ ਇਸਰੋ ਜੂਨ ਵਿੱਚ ਨਾਸਾ ਦੇ ਨਾਲ ਸਾਂਝੇ ਤੌਰ ’ਤੇ ਵਿਕਸਤ ਕੀਤੇ ਗਏ NISAR ਸੈਟੇਲਾਈਟ ਨੂੰ GSLV-ਮਾਰਕ 2 ਰਾਕੇਟ ਰਾਹੀਂ ਲਾਂਚ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਜੁਲਾਈ ਵਿੱਚ ਪੁਲਾੜ ਏਜੰਸੀ ਅਮਰੀਕਾ ਸਥਿਤ AST ਸਪੇਸਮੋਬਾਈਲ ਇੰਕ. ਦੇ ਬਲੂਬਰਡ ਬਲਾਕ-2 ਸੈਟੇਲਾਈਟਾਂ ਨੂੰ ਹੈਵੀ-ਲਿਫਟ LVM-3 ਰਾਕੇਟ ਦੀ ਵਰਤੋਂ ਕਰਕੇ ਪੰਧ ਵਿੱਚ ਸਥਾਪਿਤ ਕਰੇਗੀ।

ਸਿੰਘ ਨੇ ਕਿਹਾ ਕਿ ਗਰੁੱਪ ਕੈਪਟਨ ਸ਼ੁਕਲਾ ਦਾ ਮਿਸ਼ਨ, ਜੋ ਕਿ ਮਈ ਵਿੱਚ ਨਿਰਧਾਰਤ ਹੈ, ਭਾਰਤ ਦੇ ਵਧਦੇ ਅੰਤਰਰਾਸ਼ਟਰੀ ਪੁਲਾੜ ਸਹਿਯੋਗ ਵਿੱਚ ਇੱਕ ਮੀਲ ਪੱਥਰ ਹੈ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ Axiom-4 ਮਿਸ਼ਨ ’ਤੇ ਉਨ੍ਹਾਂ ਦੀ ਯਾਤਰਾ ਤੋਂ ਪੁਲਾੜ ਉਡਾਣ ਸੰਚਾਲਨ, ਲਾਂਚ ਪ੍ਰੋਟੋਕੋਲ, ਮਾਈਕ੍ਰੋਗ੍ਰੈਵਿਟੀ ਅਨੁਕੂਲਨ, ਅਤੇ ਐਮਰਜੈਂਸੀ ਤਿਆਰੀ ਵਿੱਚ ਮਹੱਤਵਪੂਰਨ ਵਿਹਾਰਕ ਅਨੁਭਵ ਮਿਲਣ ਦੀ ਉਮੀਦ ਹੈ। -ਪੀਟੀਆਈ

Advertisement
×