ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Harmeet Dhillon: ਭਾਰਤੀ-ਅਮਰੀਕੀ ਹਰਮੀਤ ਢਿੱਲੋਂ ਪੰਜਾਬ ਦੇ ਕਿਸਾਨ ਸੰਘਰਸ਼ ਦੀ ਹਮਾਇਤੀ

‘ਭਾਰਤੀ ਡੈੱਥ ਸਕੂਐਡ’ ਬਾਰੇ ਮੁੱਦਾ ਉਠਾਉਂਦੀ ਰਹੀ ਹੈ ਢਿੱਲੋਂ
ਹਰਮੀਤ ਕੇ ਢਿੱਲੋਂ।
Advertisement

ਨਿਊਯਾਰਕ, 11 ਦਸੰਬਰ

Harmeet Dhillon: ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਿਪਬਲਿਕਨ ਪਾਰਟੀ ਦੀ ਕਾਰਕੁਨ ਅਤੇ ਭਾਰਤੀ ਮੂਲ ਦੀ ਅਮਰੀਕੀ ਹਰਮੀਤ ਢਿੱਲੋਂ ਨੂੰ ਨਾਗਰਿਕ ਅਧਿਕਾਰਾਂ ਲਈ ਸਹਾਇਕ ਅਟਾਰਨੀ ਜਨਰਲ ਬਣਾਇਆ ਗਿਆ ਹੈ। ਢਿੱਲੋਂ, ਜੋ ਭਾਰਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਸਮਰਥਕ ਵੀ ਹੈ ਅਤੇ ‘ਭਾਰਤੀ ਡੈੱਥ ਸਕੂਐਡਜ਼’ ਦਾ ਮੁੱਦਾ ਵੀ ਉਠਾਉਂਦੀ ਰਹੀ ਹੈ। ਬਾਰੇ ਟਰੰਪ ਨੇ ਕਿਹਾ, ‘‘ਨਿਆਂ ਵਿਭਾਗ ਵਿੱਚ ਆਪਣੀ ਨਵੀਂ ਭੂਮਿਕਾ ਵਿੱਚ ਸਾਡੇ ਸੰਵਿਧਾਨਕ ਅਧਿਕਾਰਾਂ ਦੀ ਅਣਥੱਕ ਰੱਖਿਅਕ ਹੋਵੇਗੀ ਅਤੇ ਸਾਡੇ ਨਾਗਰਿਕ ਅਧਿਕਾਰਾਂ ਅਤੇ ਚੋਣ ਕਾਨੂੰਨਾਂ ਨੂੰ ਨਿਰਪੱਖਤਾ ਅਤੇ ਦ੍ਰਿੜਤਾ ਨਾਲ ਲਾਗੂ ਕਰੇਗੀ।’’

Advertisement

ਟਰੰਪ ਨੇ ਇਹ ਵੀ ਅੰਕਿਤ ਕੀਤਾ ਕਿ ਉਹ "ਸਿੱਖ ਧਾਰਮਿਕ ਭਾਈਚਾਰੇ ਦੀ ਇੱਕ ਸਤਿਕਾਰਤ ਮੈਂਬਰ ਹੈ"। ਸੋਸ਼ਲ ਮੀਡੀਆ ਐਕਸ ’ਤੇ ਢਿੱਲੋਂ ਨੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਹੈ।

ਆਪਣੇ ਪਰਿਵਾਰ ਦਾ ਖੇਤੀ ਨਾਲ ਜੁੜੇ ਹੋਣ ਬਾਰੇ ਜ਼ਿਕਰ ਕਰਦੇ ਹੋਏ ਢਿੱਲੋਂ ਨੇ ਇੱਕ ਹੋਰ ਪੋਸਟ ਨੇ ਕਿਹਾ, “ਮੈਂ #FarmersProtests ਦੇ ਨਾਲ ਖੜ੍ਹੀ ਹਾਂ”! ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਦਰਸ਼ਨਕਾਰੀਆਂ ਨਾਲ ਮਿਲਣ ਅਤੇ ਸਮਝੌਤਾ ਕਰਨ ਦੀ ਅਪੀਲ ਵੀ ਕੀਤੀ।

ਉਨ੍ਹਾਂ ਕਿਹਾ ਪੰਜਾਬ ਵਿੱਚ ਪੈਦਾ ਹੋਣ ਦੇ ਨਾਤੇ, ਮੇਰਾ ਦਿਲ ਇਹ ਦੇਖ ਕੇ ਟੁੱਟਦਾ ਹੈ ਕਿ ਪੰਜਾਬੀ ਕਿਸਾਨਾਂ ’ਤੇ ਭਾਰਤੀ ਸਰਕਾਰ ਦੇ ਵੱਡੇ-ਕਾਰਪੋਰੇਸ਼ਨ ਪੱਖੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਹਮਲਾ ਕੀਤਾ ਗਿਆ ਹੈ। ਇਹ ਉਨ੍ਹਾਂ ਦੇ ਖੇਤਾਂ, ਜੀਵਨ ਢੰਗ ਅਤੇ ਸੱਭਿਆਚਾਰ ਨੂੰ ਤਬਾਹ ਕਰ ਦੇਵੇਗਾ। ਪ੍ਰਧਾਨ ਮੰਤਰੀ ਜੀ ਉਨ੍ਹਾਂ ਨੂੰ ਸੁਣੋ, ਉਨ੍ਹਾਂ ਨੂੰ ਮਿਲੋ, ਸਮਝੌਤਾ ਕਰੋ।

ਨਾਗਰਿਕ ਅਧਿਕਾਰਾਂ ਲਈ ਸਹਾਇਕ ਅਟਾਰਨੀ ਜਨਰਲ ਦੇ ਅਹੁਦੇ ਨਾਤੇ ਉਨ੍ਹਾਂ ਕੋਲ ਸਿੱਧੇ ਤੌਰ ’ਤੇ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨਹੀਂ ਹਨ ਅਤੇ ਇਹ ਜ਼ਿੰਮੇਵਾਰੀ ਭਾਰਤ ਨਾਲ ਜੁੜੇ ਦੋ ਵਿਵਾਦਪੂਰਨ ਮਾਮਲਿਆਂ ਦੀ ਨਿਗਰਾਨੀ ਨਹੀਂ ਕਰਦੀ ਹੈ। ਖਾਲਿਸਤਾਨੀਆਂ ਵਿਰੁੱਧ ਸਾਜ਼ਿਸ਼ ਦਾ ਦੋਸ਼ ਲਗਾਉਣ ਵਾਲਾ ਚੱਲ ਰਿਹਾ ਕੇਸ ਉਸ ਦੇ ਦਾਇਰੇ ਵਿਚ ਨਹੀਂ ਆਵੇਗਾ ਕਿਉਂਕਿ ਇਹ ਰਾਸ਼ਟਰੀ ਸੁਰੱਖਿਆ ਡਿਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਦਾ ਦਾਇਰਾ ਅਖ਼ਤਿਆਰ ਵਿਚ ਹੋਵੇਗਾ।

“ਡੈੱਥ ਸਕੁਐਡਜ਼” ਦਾ ਜ਼ਿਕਰ ਇੱਕ ਭਾਰਤੀ ਨਾਗਰਿਕ ਅਤੇ ਇੱਕ ਸਾਬਕਾ ਰਾਅ ਅਧਿਕਾਰੀ ਵਿਰੁੱਧ ਦਾਇਰ ਕੇਸ ਦਾ ਸਪੱਸ਼ਟ ਸੰਦਰਭ ਸੀ ਜਿਸ ਵਿੱਚ ਉਨ੍ਹਾਂ ਉੱਤੇ ਅਮਰੀਕਾ ਵਿੱਚ ਇੱਕ ਵੱਖਵਾਦੀ ਕਾਰਕੁਨ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਗਿਆ ਸੀ।

ਜੇ ਉਨ੍ਹਾਂ ਦੀ ਨਿਯੁਕਤੀ ਨੂੰ ਸੈਨੇਟ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਢਿੱਲੋਂ ਵਨੀਤਾ ਗੁਪਤਾ ਤੋਂ ਬਾਅਦ ਸਭ ਤੋਂ ਉੱਚ ਨਾਗਰਿਕ ਅਧਿਕਾਰਾਂ ਦਾ ਅਹੁਦਾ ਸੰਭਾਲਣ ਵਾਲੀ ਦੂਜੀ ਭਾਰਤੀ ਅਮਰੀਕੀ ਬਣ ਜਾਵੇਗੀ। -ਆਈਏਐਨਐਸ

Advertisement
Tags :
Harmeet DhillonTrumph