ਭਾਰਤ ਨੂੰ ਅਗਲੇ ਸਾਲ ਤੱਕ ਪੰਜਵਾਂ S-400 ਮਿਜ਼ਾਈਲ ਸਿਸਟਮ ਮਿਲੇਗਾ; ਰੂਸ ਨੇ ਦਿੱਤੀ ਜਾਣਕਾਰੀ
5.43 ਬਿਲੀਅਨ ਡਾਲਰ ਦੇ ਇਸ ਸੌਦੇ ’ਤੇ ਰਸਮੀ ਤੌਰ 'ਤੇ 5 ਅਕਤੂਬਰ 2018 ਨੂੰ ਦਸਤਖਤ ਕੀਤੇ ਗਏ ਸਨ
Advertisement
ਰੂਸ ਭਾਰਤ ਨਾਲ 2018 ਵਿੱਚ ਦਸਤਖ਼ਤ ਕੀਤੇ 5.43 ਬਿਲੀਅਨ ਡਾਲਰ (ਲਗਭਗ 40,000 ਕਰੋੜ) ਦੇ ਸੌਦੇ ਤਹਿਤ 2026 ਤੱਕ S-400 ਟ੍ਰਾਇਅੰਫ਼ ਏਅਰ ਡਿਫੈਂਸ ਸਿਸਟਮ ਦੀ ਪੂਰੀ ਡਿਲੀਵਰੀ ਕਰ ਦੇਵੇਗਾ। ਰੂਸੀ ਏਜੰਸੀ TASS ਨੇ ਦੱਸਿਆ ਕਿ ਭਾਰਤ ਨੂੰ ਹੁਣ ਤੱਕ 4 ਸਿਸਟਮ ਮਿਲ ਚੁੱਕੇ ਹਨ ਅਤੇ ਪੰਜਵਾਂ ਅਗਲੇ ਸਾਲ ਤੱਕ ਭੇਜ ਦਿੱਤਾ ਜਾਵੇਗਾ।
ਇਹ ਸੌਦਾ 5 ਅਕਤੂਬਰ 2018 ਨੂੰ ਦੋਨੋਂ ਦੇਸ਼ਾਂ ਵਿਚਕਾਰ ਹੋਇਆ ਸੀ। ਭਾਵੇਂ ਕਿ ਅਮਰੀਕਾ ਨੇ CAATSA ਪਾਬੰਦੀਆਂ ਦੀ ਚੇਤਾਵਨੀ ਦਿੱਤੀ ਸੀ, ਫਿਰ ਵੀ ਭਾਰਤ ਨੇ ਇਸਦੀ ਖਰੀਦ ਕੀਤੀ । ਮਈ ਵਿੱਚ ਹੋਏ ਅਪਰੇਸ਼ਨ ਸਿੰਧੂਰ ਦੌਰਾਨ S-400 ਮਿਜ਼ਾਈਲ ਸਿਸਟਮ ਨੇ ਵਧੀਆ ਭੂਮਿਕਾ ਨਿਭਾਈ।
Advertisement
ਮੰਤਰੀ ਸੰਜੇ ਸੇਠ ਨੇ ਮਾਸਕੋ ਦੌਰੇ ਦੌਰਾਨ ਦੱਸਿਆ ਕਿ ਭਾਰਤ ਹੋਰ ਮਿਜ਼ਾਈਲ ਸਿਸਟਮ ਖਰੀਦਣ ਵਿੱਚ ਰੁਚੀ ਰੱਖਦਾ ਹੈ, ਜਿਸ ਵਿੱਚ ਆਧੁਨਿਕ S-500 ਮਿਜ਼ਾਈਲ ਸਿਸਟਮ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਭਾਰਤ ਨੇ 7 ਮਈ ਨੂੰ ਅਪਰੇਸ਼ਨ ਸਿੰਧੂਰ ਦੀ ਸ਼ੁਰੂਆਤ ਕੀਤੀ ਸੀ, ਜੋ ਕਿ 22 ਅਪ੍ਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਦੀ ਜਵਾਬੀ ਕਾਰਵਾਈ ਸੀ।
Advertisement
×