ਭਾਰਤ ਨੇ ਚੰਦ ’ਤੇ ਸੈਰ ਕੀਤੀ: ਰੋਵਰ ਪ੍ਰਗਿਆਨ ਲੈਂਡਰ ਵਿਕਰਮ ’ਚੋਂ ਬਾਹਰ ਨਿਕਲਿਆ
ਬੰਗਲੌਰ, 24 ਅਗਸਤ ਚੰਦਰਯਾਨ-3 ਮਿਸ਼ਨ ਦੇ ਲੈਂਡਰ ਮਾਡਿਊਲ (ਐੱਲਐੱਮ) ਤੋਂ ਰੋਵਰ 'ਪ੍ਰਗਿਆਨ' ਬਾਹਰ ਆ ਗਿਆ ਹੈ। ਇਸ ਪ੍ਰਕਿਰਿਆ 'ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ, ‘ਭਾਰਤ ਨੇ ਚੰਦ 'ਤੇ ਸੈਰ ਕੀਤੀ।’ ਆਪਣੇ ਅਧਿਕਾਰਤ 'ਐਕਸ' ਹੈਂਡਲ 'ਤੇ ਇਸਰੋ ਨੇ...
Advertisement
Advertisement
ਬੰਗਲੌਰ, 24 ਅਗਸਤ
ਚੰਦਰਯਾਨ-3 ਮਿਸ਼ਨ ਦੇ ਲੈਂਡਰ ਮਾਡਿਊਲ (ਐੱਲਐੱਮ) ਤੋਂ ਰੋਵਰ 'ਪ੍ਰਗਿਆਨ' ਬਾਹਰ ਆ ਗਿਆ ਹੈ। ਇਸ ਪ੍ਰਕਿਰਿਆ 'ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ, ‘ਭਾਰਤ ਨੇ ਚੰਦ 'ਤੇ ਸੈਰ ਕੀਤੀ।’ ਆਪਣੇ ਅਧਿਕਾਰਤ 'ਐਕਸ' ਹੈਂਡਲ 'ਤੇ ਇਸਰੋ ਨੇ ਕਿਹਾ ਕਿ ਰੋਵਰ ਬਾਹਰ ਆ ਗਿਆ ਹੈ। ਇਸਰੋ ਨੇ ਕਿਹਾ, ‘ਚੰਦਰਯਾਨ-3 ਰੋਵਰ: ‘ਮੇਡ ਇਨ ਇੰਡੀਆ- ਮੇਡ ਫਾਰ ਮੂਨ। ਚੰਦਰਯਾਨ-3 ਦਾ ਰੋਵਰ ਲੈਂਡਰ ਤੋਂ ਬਾਹਰ ਨਿਕਲਿਆ ਅਤੇ ਭਾਰਤ ਨੇ ਚੰਦ ਦੀ ਸੈਰ ਕੀਤੀ।’ ਸੂਤਰਾਂ ਨੇ ਪਹਿਲਾਂ ਹੀ ਲੈਂਡਰ 'ਵਿਕਰਮ' ਤੋਂ ਰੋਵਰ 'ਪ੍ਰਗਿਆਨ' ਦੇ ਸਫ਼ਲਤਾ ਨਾਲ ਬਾਹਰ ਨਿਕਲਣ ਦੀ ਪੁਸ਼ਟੀ ਕੀਤੀ ਸੀ।
Advertisement