ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਸਾਲ ਦੇ ਅਖੀਰ ਤੱਕ ਰੂਸੀ ਤੇਲ ਦੀ ਖਰੀਦ ‘ਲਗਪਗ ਬੰਦ’ ਕਰ ਦੇਵੇਗਾ: ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲਬਾਤ ਦਾ ਮੁੜ ਦਿੱਤਾ ਹਵਾਲਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਫਾਈਲ ਫੋਟੋ
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਦਾਅਵੇ ਕੀਤਾ ਹੈ ਕਿ ਭਾਰਤ ਨੇ ਰੂਸ ਤੋਂ ਹੋਰ ਤੇਲ ਨਾ ਖਰੀਦਣ ਦੀ ਸਹਿਮਤੀ ਦਿੱਤੀ ਹੈ ਤੇ ਸਾਲ ਦੇ ਅਖੀਰ ਤੱਕ ਇਹ ਖਰੀਦ ਲਗਪਗ ਬੰਦ ਹੋ ਜਾਵੇਗੀ। ਹਾਲਾਂਕਿ ਟਰੰਪ ਨੇ ਕਿਹਾ ਕਿ ਇਹ ਇਕ ਅਮਲ ਹੈ, ਜਿਸ ਵਿਚ ਕੁਝ ਸਮਾਂ ਲੱਗੇਗਾ। ਟਰੰਪ ਨੇ ਕਿਹਾ ਕਿ ਉਹ ਚੀਨ ਨੂੰ ਵੀ ਅਜਿਹਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ। ਚੀਨ ਅਤੇ ਭਾਰਤ ਰੂਸੀ ਕੱਚੇ ਤੇਲ ਦੇ ਦੋ ਸਭ ਤੋਂ ਵੱਡੇ ਖਰੀਦਦਾਰ ਹਨ।

ਅਮਰੀਕੀ ਸਦਰ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ, ‘‘ਕੀ ਤੁਸੀਂ ਜਾਣਦੇ ਹੋ, ਭਾਰਤ ਨੇ ਮੈਨੂੰ ਦੱਸਿਆ ਹੈ ਕਿ ਉਹ (ਰੂਸੀ ਤੇਲ ਦੀ ਖਰੀਦ) ਬੰਦ ਕਰਨ ਜਾ ਰਹੇ ਹਨ... ਇਹ ਇੱਕ ਪ੍ਰਕਿਰਿਆ ਹੈ। ਤੁਸੀਂ ਕਿਸੇ ਨੂੰ ਬੱਸ ਏਦਾਂ ਹੀ ਨਹੀਂ ਰੋਕ ਸਕਦੇ... ਸਾਲ ਦੇ ਅਖੀਰ ਤੱਕ, ਉਨ੍ਹਾਂ ਕੋਲ ਲਗਭਗ ਸਿਫ਼ਰ ਕਰੀਬ 40 ਫੀਸਦ ਤੇਲ ਰਹਿ ਜਾਵੇਗਾ। ਕੱਲ੍ਹ ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਨਾਲ ਗੱਲ ਕੀਤੀ। ਉਨ੍ਹਾਂ ਨੇ ਚੰਗਾ ਹੁੰਗਾਰਾ ਦਿੱਤਾ ਹੈ।’’

Advertisement

ਚੇਤੇ ਰਹੇ ਕਿ ਟਰੰਪ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਭਾਰਤ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਆਪਣੀ ਤੇਲ ਦਰਾਮਦ ਨੂੰ ਕਾਫ਼ੀ ਘਟਾ ਦੇਵੇਗਾ। ਅਮਰੀਕਾ ਦਾ ਮੰਨਣਾ ਹੈ ਕਿ ਭਾਰਤ ਰੂਸ ਤੋਂ ਕੱਚਾ ਤੇਲ ਖਰੀਦ ਕੇ ਯੂਕਰੇਨ ਖਿਲਾਫ਼ ਜੰਗ ਵਿਚ ਪੂਤਿਨ ਦੀ ਅਸਿੱਧੇ ਤੌਰ ’ਤੇ ਮਦਦ ਕਰ ਰਿਹਾ ਹੈ। ਨਵੀਂ ਦਿੱਲੀ ਤੇ ਵਾਸ਼ਿੰਗਟਨ ਦਰਮਿਆਨ ਰਿਸ਼ਤੇ ਉਦੋਂ ਤੋਂ ਗੰਭੀਰ ਤਣਾਅ ਵਿੱਚ ਹਨ ਜਦੋਂ ਟਰੰਪ ਨੇ ਭਾਰਤੀ ਬਰਾਮਦ ’ਤੇ ਟੈਰਿਫ ਨੂੰ ਦੁੱਗਣਾ ਕਰਕੇ 50 ਫੀਸਦ ਕਰ ਦਿੱਤਾ ਸੀ। ਇਸ ਵਿੱਚ ਭਾਰਤ ਵੱਲੋਂ ਰੂਸੀ ਕੱਚੇ ਤੇਲ ਦੀ ਖਰੀਦ ਕਰਕੇ ਲਾਇਆ 25 ਫੀਸਦ ਦਾ ਜੁਰਮਾਨਾ ਵੀ ਸ਼ਾਮਲ ਹੈ। ਭਾਰਤ ਨੇ ਉਦੋਂ ਅਮਰੀਕੀ ਕਾਰਵਾਈ ਨੂੰ ‘ਗੈਰ-ਵਾਜਬ ਅਤੇ ਬੇਤੁਕੀ’ ਦੱਸਿਆ ਸੀ। -ਪੀਟੀਆਈ

Advertisement
Tags :
‘ਚੀਨDonald TrumpPM Narendra ModiRussian Oilਅਮਰੀਕੀ ਰਾਸ਼ਟਰਪਤੀਡੋਨਲਡ ਟਰੰਪਪ੍ਰਧਾਨ ਮੰਤਰੀ ਨਰਿੰਦਰ ਮੋਦੀਭਾਰਤ ਅਮਰੀਕਾ ਰਿਸ਼ਤੇਰੂਸੀ ਤੇਲ ਦੀ ਖਰੀਦ
Show comments