ਸਿੰਧੂ ਜਲ ਸੰਧੀ ਦੀ ਮੁਅੱਤਲੀ ਮਗਰੋਂ ਭਾਰਤ ਨੇ ਬਗਲੀਹਾਰ ਡੈਮ ਰਾਹੀਂ ਦਾ ਪਾਣੀ ਦਾ ਪ੍ਰਵਾਹ ਰੋਕਿਆ: ਸੂਤਰ
India has cut water flow through Baglihar dam after Indus Treaty suspension: Source
ਨਵੀਂ ਦਿੱਲੀ, 4 ਮਈ
Baglihar dam ਸੂਤਰਾਂ ਦੀ ਮੰਨੀਏ ਤਾਂ ਭਾਰਤ ਨੇ ਚੇਨਾਬ ਨਦੀ ’ਤੇ ਬਗਲੀਹਾਰ ਡੈਮ ਰਾਹੀਂ ਪਾਣੀ ਦਾ ਪ੍ਰਵਾਹ ਰੋਕ ਦਿੱਤਾ ਹੈ ਅਤੇ ਜੇਹਲਮ ਨਦੀ ਉੱਤੇ ਬਣੇ ਕਿਸ਼ਨਗੰਗਾ ਡੈਮ ’ਤੇ ਵੀ ਇਸੇ ਤਰ੍ਹਾਂ ਦੀ ਪੇਸ਼ਬੰਦੀ ਦੀ ਯੋਜਨਾ ਬਣਾ ਰਿਹਾ ਹੈ। ਇਸ ਮਾਮਲੇ ਤੋਂ ਜਾਣੂ ਸੂਤਰ ਨੇ ਕਿਹਾ ਕਿ ਇਹ ਪਣਬਿਜਲੀ ਡੈਮ- ਜੰਮੂ ਦੇ ਰਾਮਬਨ ਵਿੱਚ ਬਗਲੀਹਾਰ ਅਤੇ ਉੱਤਰੀ ਕਸ਼ਮੀਰ ਵਿੱਚ ਕਿਸ਼ਨਗੰਗਾ- ਭਾਰਤ ਨੂੰ ਪਾਣੀ ਛੱਡਣ ਦੇ ਸਮੇਂ ਨੂੰ ਨਿਯਮਤ ਕਰਨ ਦੇ ਸਮਰੱਥ ਬਣਾਉਂਦੇ ਹਨ।
ਭਾਰਤ ਨੇ ਦਹਾਕਿਆਂ ਪੁਰਾਣੀ (ਸਿੰਧੂ ਜਲ) ਸੰਧੀ ਨੂੰ ਮੁਅੱਤਲ ਕਰਨ ਦਾ ਫੈਸਲਾ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 26 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ, ਜਿਸ ਵਿਚ 26 ਲੋਕਾਂ ਦੀ ਮੌਤ ਤੋਂ ਗਈ ਸੀ, ਤੋਂ ਬਾਅਦ ਲਿਆ ਹੈ। ਵਿਸ਼ਵ ਬੈਂਕ ਦੀ ਵਿਚੋਲਗੀ ਵਾਲੀ ਸਿੰਧੂ ਜਲ ਸੰਧੀ, 1960 ਤੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਿੰਧੂ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੀ ਵਰਤੋਂ ਨੂੰ ਕੰਟਰੋਲ ਕਰਦੀ ਹੈ। ਬਗਲੀਹਾਰ ਡੈਮ ਦੋਵਾਂ ਗੁਆਂਢੀਆਂ ਦਰਮਿਆਨ ਲੰਮੇ ਸਮੇਂ ਤੋਂ ਵਿਵਾਦ ਦਾ ਵਿਸ਼ਾ ਰਿਹਾ ਹੈ। ਪਾਕਿਸਤਾਨ ਨੇ ਬੀਤੇ ਵਿਚ ਵੀ ਵਿਸ਼ਵ ਬੈਂਕ ਤੋਂ ਵਿਚੋਲਗੀ ਦੀ ਮੰਗ ਕੀਤੀ ਸੀ। ਕਿਸ਼ਨਗੰਗਾ ਡੈਮ ਨੂੰ, ਖਾਸ ਕਰਕੇ ਜੇਹਲਮ ਦੀ ਸਹਾਇਕ ਨਦੀ ਨੀਲਮ ਨਦੀ ’ਤੇ ਇਸ ਦੇ ਪ੍ਰਭਾਵ ਕਰਕੇ ਕਾਨੂੰਨੀ ਅਤੇ ਕੂਟਨੀਤਕ ਜਾਂਚ ਦਾ ਸਾਹਮਣਾ ਕਰਨਾ ਪਿਆ ਹੈ। -ਪੀਟੀਆਈ

