ਭਾਰਤ-ਰੂਸ ਊਰਜਾ ਸਬੰਧ ਕੋਮਾਂਤਰੀ ਹਿੱਤਾਂ ’ਤੇ ਅਧਾਰਤ: ਰੂਸੀ ਸਫ਼ੀਰ
ਰੂਸੀ ਰਾਜਦੂਤ ਡੇਨਿਸ ਅਲੀਪੋਵ ਨੇ ਵੀਰਵਾਰ ਨੂੰ ਕਿਹਾ ਕਿ ਰੂਸੀ ਕੱਚਾ ਤੇਲ ਕੋਮਾਂਤਰੀ ਬਾਜ਼ਾਰ ਵਿੱਚ ਸਭ ਤੋਂ ਵੱਧ ਲਾਗਤ-ਪ੍ਰਭਾਵਸ਼ਾਲੀ (cost-effective) ਵਿਕਲਪ ਬਣਿਆ ਹੋਇਆ ਹੈ ਅਤੇ ਭਾਰਤ ਨਾਲ ਰੂਸ ਦੇ ਊਰਜਾ ਸਬੰਧ ਨਵੀਂ ਦਿੱਲੀ ਦੇ ਕੌਮੀ ਹਿੱਤਾਂ ਦੇ ਅਨੁਕੂਲ ਹਨ।...
Advertisement
ਰੂਸੀ ਰਾਜਦੂਤ ਡੇਨਿਸ ਅਲੀਪੋਵ ਨੇ ਵੀਰਵਾਰ ਨੂੰ ਕਿਹਾ ਕਿ ਰੂਸੀ ਕੱਚਾ ਤੇਲ ਕੋਮਾਂਤਰੀ ਬਾਜ਼ਾਰ ਵਿੱਚ ਸਭ ਤੋਂ ਵੱਧ ਲਾਗਤ-ਪ੍ਰਭਾਵਸ਼ਾਲੀ (cost-effective) ਵਿਕਲਪ ਬਣਿਆ ਹੋਇਆ ਹੈ ਅਤੇ ਭਾਰਤ ਨਾਲ ਰੂਸ ਦੇ ਊਰਜਾ ਸਬੰਧ ਨਵੀਂ ਦਿੱਲੀ ਦੇ ਕੌਮੀ ਹਿੱਤਾਂ ਦੇ ਅਨੁਕੂਲ ਹਨ।
ਅਲੀਪੋਵ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਦਾਅਵੇ ਤੋਂ ਕੁਝ ਘੰਟੇ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਨਵੀਂ ਦਿੱਲੀ ਰੂਸੀ ਕੱਚੇ ਤੇਲ ਦੀ ਖਰੀਦ ਬੰਦ ਕਰ ਦੇਵੇਗੀ।
ਉਨ੍ਹਾਂ ਕਿਹਾ, ‘‘ਰੂਸੀ ਊਰਜਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸਭ ਤੋਂ ਵੱਧ ਲਾਗਤ-ਪ੍ਰਭਾਵਸ਼ਾਲੀ ਵਿਕਲਪ ਬਣੀ ਹੋਈ ਹੈ ਅਤੇ ਰੂਸ ਨੇ ਇਸ ਸਹਿਯੋਗ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਹਮੇਸ਼ਾ ਆਪਣੀਆਂ ਵਚਨਬੱਧਤਾਵਾਂ ਦਾ ਸਨਮਾਨ ਕੀਤਾ ਹੈ ਅਤੇ ਬਦਲਵੇਂ ਲੌਜਿਸਟਿਕਸ ਅਤੇ ਭੁਗਤਾਨ ਪ੍ਰਣਾਲੀਆਂ ਨੂੰ ਵਿਕਸਤ ਕਰਨ ਵਿੱਚ ਲਚਕਤਾ (flexibility) ਦਿਖਾਈ ਹੈ।’’
Advertisement
ਬਾਅਦ ਵਿੱਚ ਟਰੰਪ ਦੀ ਟਿੱਪਣੀ ਅਤੇ ਕੀ ਭਾਰਤ ਰੂਸੀ ਕੱਚੇ ਤੇਲ ਦੀ ਖਰੀਦ ਜਾਰੀ ਰੱਖੇਗਾ, ਬਾਰੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ, ਅਲੀਪੋਵ ਨੇ ਕਿਹਾ: ‘‘ਇਸ ਦਾ ਜਵਾਬ ਦੇਣਾ ਭਾਰਤ ਸਰਕਾਰ ਦਾ ਸਵਾਲ ਹੈ।’’
Advertisement