ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਦੀ ਰਣਨੀਤਕ ਅਗਵਾਈ ਸਦਕਾ ਭਾਰਤ-ਪਾਕਿ ਜੰਗ ਟਲੀ: ਆਸਿਮ ਮੁਨੀਰ

ਅਮਰੀਕਾ ਦੌਰੇ ’ਤੇ ਗਏ ਪਾਕਿ ਫੌਜ ਮੁਖੀ ਨੇ ਮੁੜ ‘ਕਸ਼ਮੀਰ’ ਦਾ ਰਾਗ ਅਲਾਪਿਆ
ਪਾਕਿ ਫੌਜ ਮੁਖੀ ਆਸਿਮ ਮੁਨੀਰ ਦੀ ਫਾਈਲ ਫੋਟੋ।
Advertisement

ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਬਹੁਤ ਧੰਨਵਾਦੀ ਹੈ ਜਿਨ੍ਹਾਂ ਦੀ ਰਣਨੀਤਕ ਅਗਵਾਈ ਨੇ ‘ਭਾਰਤ ਅਤੇ ਪਾਕਿਸਤਾਨ ਦੇ ਨਾਲ-ਨਾਲ ਦੁਨੀਆ ਦੀਆਂ ਕਈ ਹੋਰ ਜੰਗਾਂ ਨੂੰ ਟਾਲਿਆ।’ ਮੁਨੀਰ ਨੇ ਫਲੋਰਿਡਾ ਦੇ ਟੈਂਪਾ ਵਿਚ ਪਾਕਿਸਤਾਨੀ ਪ੍ਰਵਾਸੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ।

ਮੁਨੀਰ ਨੇ ਇਸ ਮੌਕੇ ਇਕ ਵਾਰ ਫਿਰ ਭਾਰਤ ਵਿਰੋਧੀ ਰਾਗ ਅਲਾਪਦਿਆਂ ਕਸ਼ਮੀਰ ਨੂੰ ਪਾਕਿਸਤਾਨ ਦੇ ‘ਗਲੇ ਦੀ ਨਸ’ ਦੱਸਿਆ। ਮੁਨੀਰ ਇਸ ਵੇਲੇ ਅਮਰੀਕਾ ਦੇ ਦੌਰੇ ’ਤੇ ਹੈ। ਪਹਿਲਗਾਮ ਹਮਲੇ ਤੋਂ ਕੁਝ ਹਫ਼ਤੇ ਪਹਿਲਾਂ ਮੁਨੀਰ ਨੇ ਕਿਹਾ ਸੀ ਕਿ ਪਾਕਿਸਤਾਨ ਕਸ਼ਮੀਰ ਦੇ ਮੁੱਦੇ ਨੂੰ ਨਹੀਂ ਭੁੱਲੇਗਾ ਤੇ ਉਨ੍ਹਾਂ ਦਾਅਵਾ ਕੀਤਾ ਸੀ ਕਿ ‘ਇਹ ਸਾਡੇ ਗਲੇ ਦੀ ਨਸ’ ਹੈ। ਭਾਰਤ ਨੇ ਹਾਲਾਂਕਿ ਪਾਕਿ ਫੌਜ ਮੁਖੀ ਦੇ ਇਸ ਬਿਆਨ ਨੂੰ ਖਾਰਜ ਕਰ ਦਿੱਤਾ ਸੀ।

Advertisement

ਪਾਕਿਸਤਾਨੀ ਭਾਈਚਾਰੇ ਨੂੰ ਦਿੱਤੇ ਆਪਣੇ ਭਾਸ਼ਣ ਵਿਚ ਮੁਨੀਰ ਨੇ ਕਿਹਾ ਕਿ ਕਸ਼ਮੀਰ ‘ਭਾਰਤ ਦਾ ਅੰਦਰੂਨੀ ਮਾਮਲਾ ਨਹੀਂ ਬਲਕਿ ਇਕ ਅਧੂਰਾ ਕੌਮਾਂਤਰੀ ਏਜੰਡਾ ਹੈ। ਜਿਵੇਂ ਕਿ ਕਾਇਦੇ ਆਜ਼ਮ ਨੇ ਕਿਹਾ ਸੀ ਕਿ ਕਸ਼ਮੀਰ ਪਾਕਿਸਤਾਨ ਦੇ ਗਲੇ ਦੀ ਨਸ ਹੈ।’’ ਮੁਨੀਰ ਨੇ ਕਿਹਾ ਕਿ ਡੇਢ ਮਹੀਨੇ ਦੇ ਵਕਫੇ ਬਾਅਦ ਉਨ੍ਹਾਂ ਦੀ ਇਹ ਦੂਜੀ ਅਮਰੀਕੀ ਯਾਤਰਾ ਦੋਵਾਂ ਮੁਲਕਾਂ ਦੇ ਰਿਸ਼ਤਿਆਂ ’ਚ ਨਵੀਂ ਬੁਲੰਦੀਆਂ ਦਾ ਪ੍ਰਤੀਕ ਹੈ। ਆਪਣੇ ਸੰਬੋਧਨ ਦੌਰਾਨ, ਮੁਨੀਰ ਨੇ ਇਹ ਵੀ ਕਿਹਾ ਕਿ ਅਮਰੀਕਾ ਨਾਲ ਵਪਾਰਕ ਸਮਝੌਤੇ ਨਾਲ ਵੱਡੇ ਪੱਧਰ 'ਤੇ ਨਿਵੇਸ਼ ਆਉਣ ਦੀ ਉਮੀਦ ਹੈ।

Advertisement
Tags :
Asim MunirField Marshal Asim MunirIndia Pakistan WarIndia-Pak tensionPakistani armyWorld newsਆਸਿਮ ਮੁਨੀਰਕਸ਼ਮੀਰਟਰੰਪਪੰਜਾਬੀ ਖ਼ਬਰਾਂਭਾਰਤ ਪਾਕਿ ਜੰਗ