ਭਾਰਤ ਦੁਨੀਆ ਦਾ ਸਭ ਤੋਂ dashing ਤੇ ਗਤੀਸ਼ੀਲ ਅਰਥਚਾਰਾ: Rajnath Singh
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ Donald Trump ਵੱਲੋਂ ਭਾਰਤ ਤੋਂ ਹੋਣ ਵਾਲੀ ਦਰਾਮਦ ’ਤੇ 50 ਫੀਸਦ ਟੈਕਸ ਲਗਾਏ ਜਾਣ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਭਾਰਤ ਦੇ ਅਰਥਚਾਰੇ ਨੂੰ ਦੁਨੀਆ ਦਾ ਸਭ ਤੋਂ ‘ਦਬੰਗ ਤੇ ਗਤੀਸ਼ੀਲ’ ਅਰਥਚਾਰਾ 'dashing and dynamic' economy ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ‘ਸਾਰਿਆਂ ਦੇ ਬੌਸ ਤਾਂ ਅਸੀਂ ਹਾਂ’ "we are everyone's boss" ਦਾ ਭਾਵ ਰੱਖਣ ਵਾਲੇ ਕੁਝ ਦੇਸ਼ਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਹੈ।
ਇੱਥੇ ਰਾਇਸੇਨ ਵਿੱਚ Bharat Earth Movers Limited (BEML) ਦੀ ਰੇਲ ਕੋਚ ਇਕਾਈ ਦੇ ਭੂਮੀ ਪੂਜਨ ਤੋਂ ਬਾਅਦ ਰਾਜਨਾਥ ਸਿੰਘ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਕਿਹਾ ਕਿ ਭਾਰਤ ਜਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਦੁਨੀਆ ਦੀ ਕੋਈ ਤਾਕਤ ਉਸ ਨੂੰ ਵਿਸ਼ਵ ਦੀ ਇਕ ਵੱਡੀ ਸ਼ਕਤੀ ਬਣਨ ਤੋਂ ਰੋਕ ਨਹੀਂ ਸਕਦੀ ਹੈ।
Defence Minister Rajnath Singh ਨੇ ਕਿਹਾ, ‘‘ਉਹ ਸੋਚਦੇ ਹਨ ਕਿ ਅਸੀਂ ਸਾਰਿਆਂ ਦੇ ਬੌਸ ਹਾਂ ਅਤੇ ਭਾਰਤ ਐਨੀ ਤੇਜ਼ੀ ਨਾਲ ਅੱਗੇ ਕਿਵੇਂ ਨਿਕਲ ਰਿਹਾ ਹੈ? ਕਈ ਲੋਕ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਭਾਰਤ ਵਿੱਚ ਭਾਰਤੀਆਂ ਵੱਲੋਂ ਹੱਥਾਂ ਨਾਲ ਬਣਾਈਆਂ ਗਈਆਂ ਵਸਤਾਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾਣ ਤਾਂ ਉਹ ਉਨ੍ਹਾਂ ਮੁਲਕਾਂ ਵਿੱਚ ਬਣੀਆਂ ਵਸਤਾਂ ਨਾਲੋਂ ਵੀ ਮਹਿੰਗੀਆਂ ਹੋ ਜਾਣ ਅਤੇ ਉਹ ਇਹ ਐਨੀਆਂ ਮਹਿੰਗੀਆਂ ਹੋ ਜਾਣਗੀਆਂ ਤਾਂ ਦੁਨੀਆ ਦੇ ਲੋਕ ਉਨ੍ਹਾਂ ਨੂੰ ਖਰੀਦ ਹੀ ਨਹੀਂ ਸਕਣਗੇ।’’
ਉਨ੍ਹਾਂ ਕਿਹਾ, ‘‘ਸਾਲ 2014 ਵਿੱਚ ਅਰਥਚਾਰੇ ਦੇ ਮਾਮਲੇ ਵਿੱਚ ਭਾਰਤ 11ਵੇਂ ਸਥਾਨ ’ਤੇ ਸੀ। ਅੱਜ ਸਾਡਾ ਭਾਰਤ ਦੁਨੀਆ ਦੇ ਸਿਖ਼ਰਲੇ ਚਾਰ ਦੇਸ਼ਾਂ ਦੀ ਕਤਾਰ ਵਿੱਚ ਆ ਗਿਆ ਹੈ। ਤੇਜ਼ੀ ਨਾਲ ਵਧਣ ਵਾਲਾ ਅਰਥਚਾਰਾ ਜੇਕਰ ਕਿਸੇ ਦੇਸ਼ ਦਾ ਹੈ ਤਾਂ ਉਹ ਸਾਡੇ ਭਾਰਤ ਦਾ ਹੈ।’’