India-China Relationship: ਸਰਹੱਦਾਂ ਸ਼ਾਂਤ; ਭਾਰਤ ਅਤੇ ਚੀਨ ਦੇ ਸਬੰਧ ਹੁਣ ਵਧੇਰੇ ਮਜ਼ਬੂਤ: ਐੱਨਐੱਸਏ ਡੋਵਾਲ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਸਰਹੱਦ ’ਤੇ ਤਣਾਅ ਘਟਾਉਣ ਅਤੇ ਸਬੰਧਤ ਮੁੱਦਿਆਂ ’ਤੇ ਗੱਲਬਾਤ ਕਰਦੇ ਕਿਹਾ ਕਿ ਪਿਛਲੇ ਨੌਂ ਮਹੀਨਿਆਂ ਵਿੱਚ ਭਾਰਤ-ਚੀਨ ਸਬੰਧ ਸਹੀ ਹੋਏ ਹਨ ਕਿਉਂਕਿ ਸਰਹੱਦ ’ਤੇ ਸ਼ਾਂਤੀ ਬਣੀ ਹੋਈ ਹੈ।
ਡੋਵਾਲ ਅਤੇ ਵਾਂਗ ਨੇ ‘ਵਿਸ਼ੇਸ਼ ਪ੍ਰਤੀਨਿਧੀ ਵਿਧੀ’ ਦੇ ਢਾਂਚੇ ਦੇ ਤਹਿਤ 24ਵੇਂ ਦੌਰ ਦੀ ਗੱਲਬਾਤ ਕੀਤੀ, ਜੋ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਆਪਣੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ ਹੋਈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਅਤਿਵਾਦ ਦੇ ਮੁੱਦੇ ਨੁੂੰ ਸ਼ਖ਼ਤੀ ਦੇ ਨਾਲ ਚੁੱਕਿਆ ਅਤੇ ਇਹ ਯਾਦ ਦਵਾਇਆ ਕਿ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਮੂਲ ਉਦੇਸ਼ਾਂ ਵਿੱਚੋਂ ਇੱਕ ਅਤਿਵਾਦ ਦਾ ਮੁਕਾਬਲਾ ਕਰਨਾ ਸੀ। ਚੀਨ ਇੱਕ ਪੰਦਰਵਾੜੇ ਤੋਂ ਵੀ ਘੱਟ ਸਮੇਂ ’ਚ ਸਾਲਾਨਾ SCO ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।
ਜੈਸ਼ੰਕਰ ਨੇ ਯਾਰਲੁੰਗ ਸਾਂਗਪੋ (ਬ੍ਰਹਮਪੁੱਤਰ ਨਦੀ) ਦੇ ਹੇਠਲੇ ਇਲਾਕਿਆਂ ਵਿੱਚ ਚੀਨ ਦੁਆਰਾ ਇੱਕ ਮੈਗਾ ਡੈਮ ਦੇ ਨਿਰਮਾਣ ਦੇ ਸੰਬੰਧ ਵਿੱਚ ਭਾਰਤ ਦੀਆਂ ਚਿੰਤਾਵਾਂ ਨੂੰ ਵਿਸਥਾਰ ਨਾਲ ਦੱਸਿਆ ਕਿਉਂਕਿ ਇਸਦੇ ਹੇਠਲੇ ਰਿਪੇਰੀਅਨ ਸੂਬਿਆਂ ’ਤੇ ਪ੍ਰਭਾਵ ਪੈਣਗੇ। ਜੈਸ਼ੰਕਰ ਨੇ ਇਸ ਸਬੰਧ ਵਿੱਚ ਪਾਰਦਰਸ਼ਤਾ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਡੋਵਾਲ ਨੇ ਅਧਿਕਾਰਤ ਤੌਰ ’ਤੇ ਇਹ ਪੁਸ਼ਟੀ ਕੀਤੀ ਕਿ ਮੋਦੀ ਤਿਆਨਜਿਨ ਵਿੱਚ 31 ਅਗਸਤ ਅਤੇ ਇੱਕ ਸਤੰਬਰ ਨੁੂੰ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ ( ੇSCO) ਵਿੱਚ ਸ਼ਮੂਲੀਅਤ ਕਰਨ ਲਈ ਚੀਨ ਜਾਣਗੇ ਅਤੇ ਇਸ ਦੌਰੇ ਦੌਰਾਨ ਵਿਸ਼ੇਸ਼ ਪ੍ਰਤੀਨਿਧੀਆਂ ਦੀ ਗੱਲਬਾਤ ‘ਬਹੁਤ ਮਹੱਤਵ’ ਰੱਖਦੀ ਹੈ।
ਡੋਵਾਲ ਨੇ ਪਿਛਲੇ ਸਾਲ ਅਕਤੂਬਰ ਵਿੱਚ ਰੂਸੀ ਸ਼ਹਿਰ ਕਜ਼ਾਨ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਗੱਲਬਾਤ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਦੋਵਾਂ ਧਿਰਾਂ ਨੂੰ ਉਦੋਂ ਤੋਂ ਬਹੁਤ ਫਾਇਦਾ ਹੋਇਆ । ਉਨ੍ਹਾਂ ਕਿਹਾ ਕਿ ਨਵਾਂ ਮਾਹੌਲ ਜੋ ਬਣਾਇਆ ਗਿਆ ਉਸ ਨੇ ਵੱਖ-ਵੱਖ ਖੇਤਰਾਂ ਵਿੱਚ ਅੱਗੇ ਵਧਣ ਵਿੱਚ ਮਦਦ ਕੀਤੀ ਹੈ ਜਿਨ੍ਹਾਂ ’ਤੇ ਅਸੀਂ ਕੰਮ ਕਰ ਰਹੇ ਸੀ।