ਭਾਰਤ ਤੇ ਰੂਸ ਮਿਲ ਕੇ ਆਪਣੇ ਬੇਜਾਨ ਅਰਥਚਾਰਿਆਂ ਨੂੰ ਡੇਗ ਸਕਦੇ ਹਨ, ਮੈਨੂੰ ਕੋਈ ਪਰਵਾਹ ਨਹੀਂ: ਟਰੰਪ
ਅਮਰੀਕੀ ਸਦਰ ਨੇ ਭਾਰਤ ’ਤੇ 25 ਫੀਸਦ ਟੈਰਿਫ ਤੇ ਵਾਧੂ ਜੁਰਮਾਨਾ ਲਾਉਣ ਮਗਰੋਂ Social Truth ’ਤੇ ਸੱਜਰਾ ਤਨਜ਼ ਕੱਸਿਆ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ’ਤੇ 25 ਫੀਸਦ ਟੈਰਿਫ ਲਗਾਉਣ ਤੋਂ ਬਾਅਦ ਕਿਹਾ: ‘‘ਮੈਨੂੰ ਕੋਈ ਪਰਵਾਹ ਨਹੀਂ ਕਿ ਭਾਰਤ ਰੂਸ ਨਾਲ ਕੀ ਕਰਦਾ ਹੈ।’’ ਟਰੰਪ ਨੇ ਕਿਹਾ, ‘‘ਭਾਰਤ ਨਾਲ ਬਹੁਤ ਘੱਟ ਕਾਰੋਬਾਰ ਕੀਤਾ ਹੈ, ਉਨ੍ਹਾਂ ਦੇ ਟੈਰਿਫ ਬਹੁਤ ਜ਼ਿਆਦਾ ਹਨ, ਦੁਨੀਆ ਵਿੱਚ ਸਭ ਤੋਂ ਉੱਚੇ।" ਅਮਰੀਕੀ ਸਦਰ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੇ ਭਾਰਤ ਨਾਲ ਬਹੁਤ ਘੱਟ ਕਾਰੋਬਾਰ ਕੀਤਾ ਹੈ, ਅਤੇ ਰੂਸ ਅਤੇ ਅਮਰੀਕਾ ਇਕੱਠੇ ਲਗਭਗ ਕੋਈ ਕਾਰੋਬਾਰ ਨਹੀਂ ਕਰਦੇ ਹਨ।
ਟਰੰਪ ਨੇ ਲਿਖਿਆ: ‘‘ਮੈਨੂੰ ਕੋਈ ਪਰਵਾਹ ਨਹੀਂ ਕਿ ਭਾਰਤ ਰੂਸ ਨਾਲ ਕੀ ਕਰਦਾ ਹੈ। ਮੈਨੂੰ ਇਸ ਦੀ ਵੀ ਕੋਈ ਪਰਵਾਹ ਨਹੀਂ ਕਿ ਉਹ ਇਕੱਠੇ ਆਪਣੇ ਬੇਜਾਨ ਅਰਥਚਾਰਿਆਂ ਨੂੰ ਕਿਵੇਂ ਡੇਗ ਸਕਦੇ ਹਨ। ਅਸੀਂ ਭਾਰਤ ਨਾਲ ਬਹੁਤ ਘੱਟ ਕਾਰੋਬਾਰ ਕੀਤਾ ਹੈ, ਉਨ੍ਹਾਂ ਦੇ ਟੈਰਿਫ ਦੁਨੀਆ ਵਿੱਚ ਸਭ ਤੋਂ ਉੱਚੇ ਹਨ। ਰੂਸ ਅਤੇ ਅਮਰੀਕਾ ਇਕੱਠੇ ਲਗਭਗ ਕੋਈ ਕਾਰੋਬਾਰ ਨਹੀਂ ਕਰਦੇ। ਆਓ ਇਸ ਨੂੰ ਇਸੇ ਤਰ੍ਹਾਂ ਰੱਖੀਏ, ਅਤੇ ਰੂਸ ਦੇ ਨਾਕਾਮ ਸਾਬਕਾ ਰਾਸ਼ਟਰਪਤੀ ਦਮਿੱਤਰੀ ਮੈਦਵੇਦੇਵ, ਜੋ ਖ਼ੁਦ ਨੂੰ ਅਜੇ ਵੀ ਰਾਸ਼ਟਰਪਤੀ ਸਮਝਦੇ ਹਨ, ਨੂੰ ਆਪਣੀਆਂ ਗੱਲਾਂ ’ਤੇ ਧਿਆਨ ਦੇਣ ਲਈ ਕਈਏ। ਉਹ ਬਹੁਤ ਖਤਰਨਾਕ ਖੇਤਰ ਵਿੱਚ ਦਾਖਲ ਹੋ ਰਿਹਾ ਹੈ!’’

