DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Immigration raids at New York's Gurdwaras ਗ਼ੈਰਕਾਨੂੰਨੀ ਪਰਵਾਸੀਆਂ ’ਤੇ ਸ਼ਿਕੰਜਾ: ਸਿੱਖ ਭਾਈਚਾਰੇ ਵੱਲੋਂ ਗੁਰਦੁਆਰਿਆਂ ਵਿਚ ਇਮੀਗ੍ਰੇਸ਼ਨ ਵਿਭਾਗ ਦੇ ਛਾਪਿਆਂ ਤੋਂ ਇਨਕਾਰ

ਭਾਰਤੀ ਮੀਡੀਆ ਦੇ ਇਕ ਹਿੱਸੇ ਵਿਚ ਛਪੀਆਂ ਰਿਪੋਰਟਾਂ ਨੂੰ ਖਾਰਜ ਕੀਤਾ; ਭਾਈਚਾਰੇ ਦੇ ਅਮਰੀਕੀ ਨਿਆਂ ਵਿਭਾਗ ਤੇ ਵ੍ਹਾਈਟ ਹਾਊਸ ਨਾਲ ਨਿੱਘੇ ਰਿਸ਼ਤੇ ਹੋਣ ਦਾ ਦਾਅਵਾ
  • fb
  • twitter
  • whatsapp
  • whatsapp
Advertisement

ਨਿਊ ਯਾਰਕ, 28 ਜਨਵਰੀ

ਸਿੱਖ ਭਾਈਚਾਰੇ ਦੇ ਆਗੂਆਂ ਨੇ ਅਮਰੀਕਾ ਵਿਚ ਗੈਰਕਾਨੂੰਨੀ ਪਰਵਾਸੀਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁਝ ਗੁਰਦੁਆਰਿਆਂ ਵਿਚ ਛਾਪੇ ਮਾਰੇ ਜਾਣ ਸਬੰਧੀ ਭਾਰਤੀ ਮੀਡੀਆ ਵਿਚ ਛਪੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਭਾਈਚਾਰੇ ਨੇ ਕਿਹਾ ਕਿ ਅਜਿਹੀ ਕਿਸੇ ਮੁਹਿੰਮ ਤਹਿਤ ਗੁਰਦੁਆਰਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਨਿਊ ਯਾਰਕ ਦੇ ਰਿਚਮੰਡ ਹਿੱਲ ਗੁਰਦੁਆਰੇ ਦੇ ਸੁਖਜਿੰਦਰ ਸਿੰਘ ਨਿੱਝਰ ਨੇ ਕਿਹਾ ਕਿ ਐਤਵਾਰ ਨੂੰ ਆਮ ਵਾਂਗ ਗੁਰਦੁਆਰੇ ’ਚ ਪਾਠ ਤੇ ਕੀਰਤਨ ਕੀਤਾ ਗਿਆ ਤੇ ਇਸ ਦੌਰਾਨ ਕਿਸੇ ਨੇ ਕੋਈ ਦਖ਼ਲ ਨਹੀਂ ਦਿੱਤਾ। ਸਿੱਖ ਕਲਚਰਲ ਸੁਸਾਇਟੀ ਨਾਲ ਜੁੜੇ ਤੇ ਸਾਹਿਲੀ ਉੱਤਰਪੂਰਬ ਦੀ ਨੁਮਾਇੰਦਗੀ ਕਰਦੇ ਨਿੱਝਰ ਨੇ ਕਿਹਾ ਕਿ ਪੁਲੀਸ ਜਾਂ ਕਿਸੇ ਹੋਰ ਏਜੰਸੀ ਨੇ ਨਿਊ ਯਾਰਕ ਤੇ ਨਿਊ ਜਰਸੀ ਦੇ ਕਿਸੇ ਗੁਰਦੁਆਰੇ ਵਿਚ ਛਾਪੇ ਨਹੀਂ ਮਾਰੇ। ਨਿੱਝਰ, ਜੋ ਗੁਰਦੁਆਰੇ ਦੀ ਪਬਲਿਕ ਤੇ ਮੀਡੀਆ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਭਾਰਤੀ ਮੀਡੀਆ ਵਿਚ ਛਪੀਆਂ ਖ਼ਬਰਾਂ ਗ਼ਲਤ ਰਿਪੋਰਟਿੰਗ ਜਾਂ ਫਿਰ ਕਿਸੇ ਗ਼ਲਤਫ਼ਹਿਮੀ ਦਾ ਨਤੀਜਾ ਹਨ। ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਇਮੀਗ੍ਰੇਸ਼ਨ ਜਾਂ ਹੋਰ ਏਜੰਸੀਆਂ ਵੱਲੋਂ ਗੁਰਦੁਆਰਿਆਂ ’ਤੇ ਛਾਪੇਮਾਰੀ ਜਾਂ ਗੇੜੀਆਂ ਦੀਆਂ ਰਿਪੋਰਟਾਂ ਨੂੰ ਰੱਦ ਕੀਤਾ। ਸਿੰਘ ਨੇ ਕਿਹਾ ਕਿ ਨਿਊ ਯਾਰਕ ਤੇ ਨਿਊ ਜਰਸੀ ਵਿਚ ਸਿੱਖ ਭਾਈਚਾਰੇ ਦੇ ਨਿਆਂ ਵਿਭਾਗ ਤੇ ਵ੍ਹਾਈਟ ਹਾਊਸ ਸਣੇ ਸਰਕਾਰ ਦੇ ਪ੍ਰਤੀਨਿਧਾਂ ਨਾਲ ਨਿੱਘੇ ਸਬੰਧ ਹਨ। ਨਿੱਝਰ ਨੇ ਕਿਹਾ ਕਿ ਗੁਰਦੁਆਰਿਆਂ ਦੇ ਸਰਕਾਰੀ ਏਜੰਸੀਆਂ ਨਾਲ ਚੰਗੇ ਰਿਸ਼ਤੇ ਹਨ ਅਤੇ ਭਾਈਚਾਰੇ ਨਾਲ ਜੁੜੇ ਮਸਲਿਆਂ ਬਾਰੇ ਚਰਚਾ ਲਈ ਉਹ ਗੁਰਦੁਆਰੇ ਦੇ ਸੱਦੇ ਉੱਤੇ ਨਿਯਮਤ ਬੈਠਕਾਂ ਵੀ ਕਰਦੇ ਹਨ। ਕਾਬਿਲੇਗੌਰ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਹਫ਼ਤੇ ਉਹ ਪਾਲਿਸੀ ਰੱਦ ਕਰ ਦਿੱਤੀ ਸੀ, ਜਿਸ ਤਹਿਤ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਗਿਰਜਾਘਰਾਂ ਜਾਂ ਸਕੂਲਾਂ ਵਿਚ ਦਾਖ਼ਲ ਹੋ ਕੇ ਗ੍ਰਿਫ਼ਤਾਰੀ ਕਰਨ ਦੀ ਮਨਾਹੀ ਸੀ। ਹੋਮਲੈਂਡ ਸਕਿਓਰਿਟੀ ਵਿਭਾਗ ਨੇ ਕਿਹਾ, ‘‘ਅਪਰਾਧੀ ਹੁਣ ਗ੍ਰਿਫ਼ਤਾਰੀ ਤੋਂ ਬਚਣ ਲਈ ਅਮਰੀਕੀ ਸਕੂਲਾਂ ਤੇ ਗਿਰਜਾਘਰਾਂ ਵਿਚ ਨਹੀਂ ਲੁਕ ਸਕਣਗੇ।’ ਹੁਕਮਾਂ ਵਿਚ ਭਾਵੇਂ ਸਿਰਫ਼ ਗਿਰਜਾਘਰਾਂ ਦਾ ਜ਼ਿਕਰ ਸੀ, ਪਰ ਹੋਰਨਾਂ ਧਰਮਾਂ ਦੇ ਪ੍ਰਤੀਨਿਧਾਂ ਨੇ ਉਪਰੋਕਤ ਹੁਕਮਾਂ ਦੇ ਵਿਆਪਕ ਅਸਰ ਬਾਰੇ ਫ਼ਿਕਰ ਜਤਾਇਆ ਹੈ। -ਆਈਏਐੱਨਐੱਸ

Advertisement

Advertisement
×