ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਾਇਡਨ ਵੱਲੋਂ ਮੁੜ ਚੋਣ ਲੜਨ ਦੇ ਫੈਸਲੇ ਖਿਲਾਫ਼ ਆਪਣੇ ਫ਼ਿਕਰ ਨਾ ਜ਼ਾਹਿਰ ਕਰਨ ਦਾ ਮੈਨੂੰ ਅਫ਼ਸੋਸ: ਕਮਲਾ ਹੈਰਿਸ

ਕਮਲਾ ਹੈਰਿਸ ਨੇ ਸੋਮਵਾਰ ਸ਼ਾਮ ਨੂੰ ਕਿਹਾ ਕਿ ਉਸ ਨੂੰ ਰਾਸ਼ਟਰਪਤੀ ਜੋਅ ਬਾਇਡਨ ਦੇ ਦੂਜੇ ਕਾਰਜਕਾਲ ਲਈ ਚੋਣ ਲੜਨ ਦੇ ਫੈਸਲੇ ਖਿਲਾਫ਼ ਆਪਣੀਆਂ ਚਿੰਤਾਵਾਂ ਜ਼ਾਹਰ ਨਾ ਕਰਨ ਦਾ ਅਫ਼ਸੋਸ ਹੈ ਜਦੋਂ ਬਹੁਤੇ ਅਮਰੀਕੀਆਂ ਨੂੰ ਲੱਗਦਾ ਸੀ ਕਿ ਉਹ ਇਸ ਅਹੁਦੇ...
Advertisement

ਕਮਲਾ ਹੈਰਿਸ ਨੇ ਸੋਮਵਾਰ ਸ਼ਾਮ ਨੂੰ ਕਿਹਾ ਕਿ ਉਸ ਨੂੰ ਰਾਸ਼ਟਰਪਤੀ ਜੋਅ ਬਾਇਡਨ ਦੇ ਦੂਜੇ ਕਾਰਜਕਾਲ ਲਈ ਚੋਣ ਲੜਨ ਦੇ ਫੈਸਲੇ ਖਿਲਾਫ਼ ਆਪਣੀਆਂ ਚਿੰਤਾਵਾਂ ਜ਼ਾਹਰ ਨਾ ਕਰਨ ਦਾ ਅਫ਼ਸੋਸ ਹੈ ਜਦੋਂ ਬਹੁਤੇ ਅਮਰੀਕੀਆਂ ਨੂੰ ਲੱਗਦਾ ਸੀ ਕਿ ਉਹ ਇਸ ਅਹੁਦੇ ਲਈ ਬਹੁਤ ਉਮਰਦਰਾਜ਼ ਹਨ।

ਹੈਰਿਸ ਨੇ ਚੋਣਾਂ ਤੋਂ ਬਾਅਦ ਆਪਣੇ ਪਹਿਲੇ ਲਾਈਵ ਟੈਲੀਵਿਜ਼ਨ ਇੰਟਰਵਿਊ ਵਿੱਚ MSNBC ’ਤੇ ਰਕੇਲ ਮੈਡੋ ਨੂੰ ਕਿਹਾ, ‘‘ਮੇਰੀ ਇੱਕ ਖਾਸ ਜ਼ਿੰਮੇਵਾਰੀ ਹੈ ਅਤੇ ਸੀ ਜਿਸ ਦੀ ਮੈਨੂੰ ਪਾਲਣਾ ਕਰਨੀ ਚਾਹੀਦੀ ਸੀ।’’ ਸਾਬਕਾ ਉਪ ਰਾਸ਼ਟਰਪਤੀ ਤੇ ਡੈਮੋਕਰੈਟਿਕ ਆਗੂ ਦੀਆਂ ਇਹ ਟਿੱਪਣੀਆਂ ਉਨ੍ਹਾਂ ਦੀ ਕਿਤਾਬ ‘107 डेज़’ ਵਿਚਲੇ ਇਕ ਅੰਸ਼ ’ਤੇ ਅਧਾਰਿਤ ਹਨ, ਜਿਸ ਵਿਚ ਉਨ੍ਹਾਂ 2024 ਦੇ ਡੈਮੋਕਰੈਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੁੂਪ ਵਿਚ ਬਾਇਡਨ ਦੇ ਦੌੜ ’ਚੋਂ ਬਾਹਰ ਹੋਣ ਮਗਰੋਂ ਉਨ੍ਹਾਂ ਦੀ ਥਾਂ ਲੈਣ ਦੇ ਆਪਣੇ ਤਜਰਬੇ ’ਤੇ ਚਾਨਣਾ ਪਾਇਆ ਹੈ। ਹੈਰਿਸ ਉਦੋਂ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਕੋਲੋਂ ਹਾਰ ਗਈ ਸੀ।

Advertisement

ਹੈਰਿਸ ਨੇ ਕਿਤਾਬ ਵਿੱਚ ਡੈਮੋਕਰੈਟਿਕ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਵ੍ਹਾਈਟ ਹਾਊਸ ਵਿੱਚ ਹਰ ਕੋਈ ਕਹੇਗਾ ਕਿ ‘ਇਹ ਜੋਅ ਅਤੇ ਜਿਲ ਦਾ ਫੈਸਲਾ ਹੈ ਕਿ ਉਹ ਦੁਬਾਰਾ ਚੋਣ ਲੜ ਰਹੇ ਹਨ।’ ਹੈਰਿਸ ਨੇ ਲਿਖਿਆ, ‘‘ਕੀ ਇਹ ਸ਼ਾਲੀਨਤਾ ਸੀ ਜਾਂ ਅਣਗਹਿਲੀ? ਪਿੱਛੇ ਮੁੜ ਕੇ ਦੇਖਣ ’ਤੇ ਮੈਨੂੰ ਲੱਗਦਾ ਹੈ ਕਿ ਇਹ ਅਣਗਹਿਲੀ ਹੀ ਸੀ।’’

ਉਨ੍ਹਾਂ ਕਿਹਾ, ‘‘ਦਾਅ ਬਹੁਤ ਵੱਡਾ ਸੀ। ਇਹ ਇਕ ਅਜਿਹੀ ਚੋਣ ਨਹੀਂ ਸੀ ਜਿਸ ਨੂੰ ਕਿਸੇ ਵਿਅਕਤੀ ਦੀ ਹਉਮੈ, ਕਿਸੇ ਵਿਅਕਤੀ ਦੀ ਲਾਲਸਾ ਉੱਤੇ ਛੱਡ ਦੇਣਾ ਚਾਹੀਦਾ ਸੀ। ਇਹ ਇਕ ਵਿਅਕਤੀਗਤ ਫੈਸਲੇ ਤੋਂ ਵੱਧ ਕੇ ਹੋਣਾ ਚਾਹੀਦਾ ਸੀ।’’

ਮੈਡੋ ਨਾਲ ਆਪਣੀ ਇੰਟਰਵਿਊ ਵਿਚ ਹੈਰਿਸ ਨੇ ਕਿਹਾ, ‘‘ਜਦੋਂ ਮੈਂ ਅਣਗਹਿਲੀ ਦੀ ਗੱਲ ਕਰਦੀ ਹਾਂ, ਤਾਂ ਮੈਂ ਆਪਣੇ ਬਾਰੇ ਹੀ ਗੱਲ ਕਰ ਰਹੀ ਹੁੰਦੀ ਹਾਂ।’’ ਹੈਰਿਸ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਕਰ ਸੀ ਕਿ ਜੇ ਉਨ੍ਹਾਂ ਬਾਇਡਨ ਨੂੰ ਮੁੜ ਚੋਣ ਨਾ ਲੜਨ ਦੀ ਸਲਾਹ ਦਿੱਤੀ, ਤਾਂ ‘ਇਹ ਪੂਰੀ ਤਰ੍ਹਾਂ ਨਾਲ ਸੁਆਰਥੀ ਸਾਬਤ ਹੋਵੇਗਾ।’’

ਹੈਰਿਸ ਨੇ 2020 ਵਿਚ ਪਾਰਟੀ ਦੀ ਨਾਮਜ਼ਦਗੀ ਲਈ ਬਾਇਡਨ ਖਿਲਾਫ਼ ਚੋੜ ਲੜੀ ਸੀ ਤੇ ਉਹ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਮੁੜ ਤੋਂ ਚੋਣ ਲੜਨ ਦੀ ਚੰਗੀ ਸਥਿਤੀ ਵਿਚ ਸੀ।

Advertisement
Tags :
#2024 ਚੋਣਾਂ#2024Election#DemocraticParty#PoliticalAnalysis#PoliticalCommentary#PresidentialRace#ReElection#ਅਮਰੀਕੀ ਰਾਜਨੀਤੀ#ਡੈਮੋਕ੍ਰੇਟਿਕ ਪਾਰਟੀ#ਮੁੜ ਚੋਣ#ਰਾਸ਼ਟਰਪਤੀ ਦੌੜ#ਰਾਜਨੀਤਿਕ ਟਿੱਪਣੀ#ਰਾਜਨੀਤਿਕ ਵਿਸ਼ਲੇਸ਼ਣJoeBidenKamalaHarrisUSPoliticsWhiteHouseਕਮਲਾਹੈਰਿਸਜੋਅਬਿਡੇਨਵ੍ਹਾਈਟ ਹਾਊਸ
Show comments