ਬਰਫੀਲੇ ਤੂਫਾਨ ’ਚ ਫਸੇ ਸੈਂਕੜੇ ਪਰਬਤਾਰੋਹੀਆਂ ਨੂੰ ਮਾਊਂਟ ਐਵਰੈਸਟ ਤੋਂ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ
ਮਾਊਂਟ ਐਵਰੈਸਟ ਦੇ ਚੀਨ ਵਾਲੇ ਹਿੱਸੇ ਵਿਚ ਪਿਛਲੇ ਕੁਝ ਦਿਨਾਂ ਤੋਂ ਬਰਫ਼ੀਲੇ ਤੂਫਾਨ ਵਿਚ ਫਸੇ ਕਰੀਬ 900 ਪਰਬਤਾਰੋਹੀਆਂ, ਗਾਈਡ ਤੇ ਹੋਰਨਾਂ ਕਰਮਚਾਰੀਆਂ ਨੂੰ ਸੁਰੱਖਿਆ ਟਿਕਾਣਿਆਂ ’ਤੇ ਪਹੁੰਚਾਇਆ ਗਿਆ ਹੈ। ਸਰਕਾਰੀ ਮੀਡੀਆ ਨੇ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਚੇਤੇ ਰਹੇ...
ਮਾਊਂਟ ਐਵਰੈਸਟ ਦੇ ਚੀਨ ਵਾਲੇ ਹਿੱਸੇ ਵਿਚ ਪਿਛਲੇ ਕੁਝ ਦਿਨਾਂ ਤੋਂ ਬਰਫ਼ੀਲੇ ਤੂਫਾਨ ਵਿਚ ਫਸੇ ਕਰੀਬ 900 ਪਰਬਤਾਰੋਹੀਆਂ, ਗਾਈਡ ਤੇ ਹੋਰਨਾਂ ਕਰਮਚਾਰੀਆਂ ਨੂੰ ਸੁਰੱਖਿਆ ਟਿਕਾਣਿਆਂ ’ਤੇ ਪਹੁੰਚਾਇਆ ਗਿਆ ਹੈ।
ਸਰਕਾਰੀ ਮੀਡੀਆ ਨੇ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਚੇਤੇ ਰਹੇ ਕਿ ਸ਼ਨਿੱਚਰਵਾਰ ਰਾਤੀਂ ਇਸ ਇਲਾਕੇ ਵਿਚ ਭਿਆਨਕ ਤੂਫਾਨ ਆਇਆ ਸੀ ਜਿਸ ਕਰਕੇ ਉਨ੍ਹਾਂ ਥਾਵਾਂ ਤੱਕ ਰਸਾਈ ਬੰਦ ਹੋ ਗਈ ਜਿੱਥੇ ਪਰਬਤਾਰੋਹੀ 4,900 ਮੀਟਰ ਤੋਂ ਵੱਧ ਦੀ ਉਚਾਈ ਉੱਤੇ ਤੰਬੂਆਂ ਵਿਚ ਰੁਕੇ ਹੋਏ ਸਨ। ਕੁੱਲ 580 ਪਰਬਤਾਰੋੋਹੀ ਤੇ ਤਿੰਨ ਸੌ ਤੋਂ ਵੱਧ ਗਾਈਡ, ਯਾਕ ਚਰਵਾਹੇ ਤੇ ਹੋਰ ਕਰਮੀ ਫਸ ਗਏ ਸਨ।
ਸਰਕਾਰੀ ਮੀਡੀਆ ਨੇ ਸਥਾਨਕ ਪ੍ਰਸ਼ਾਸਨ ਦੇ ਹਵਾਲੇ ਨਾਲ ਦੱਸਿਆ ਕਿ ਕਰੀਬ 350 ਪਰਬਤਾਰੋਹੀ ਸੋਮਵਾਰ ਦੁਪਹਿਰ ਤੱਕ ਹੇਠਾਂ ਉੱਤਰ ਆਏ ਤੇ ਬਾਕੀ ਮੰਗਲਵਾਰ ਤੱਕ ਹੇਠਾਂ ਆ ਗਏ।
ਅਧਿਕਾਰਤ ‘ਸਿਨਹੂਆ’ ਏਜੰਸੀ ਨੇ ਦੱਸਿਆ ਕਿ ਪਰਬਤਾਰੋਹੀ ਕਥਿਤ ‘ਹਾਈਪੋਥਰਮੀਆ’ (ਸਰੀਰ ਦਾ ਖ਼ਤਰਨਾਕ ਢੰਗ ਨਾਲ ਤਾਪਮਾਨ ਘਟਣਾ) ਤੋਂ ਪੀੜਤ ਸੀ ਤੇ ਉਨ੍ਹਾਂ ਨੂੰ ਲੋੜੀਂਦੀ ਮਦਦ ਮੁਹੱਈਆ ਕੀਤੀ ਗਈ ਹੈ। ਮਾਊਂਟ ਐਵਰੈਸਟ ਦੇ ਦਾਰਸ਼ਨਿਕ ਖੇਤਰ ਨੂੰ ਅਸਥਾਈ ਰੂਪ ਵਿਚ ਬੰਦ ਕਰ ਦਿੱਤਾ ਗਿਆ ਹੈ।