Canada ਭਾਰਤੀ ਮੂਲ ਦੀ ਲਾਪਤਾ ਔਰਤ ਦੀ ਭਾਲ ਦੌਰਾਨ ਕੈਨੇਡੀਅਨ ਲੈਂਡਫਿਲ 'ਤੇ ਮਨੁੱਖੀ ਅਵਸ਼ੇਸ਼ ਮਿਲੇ
Human remains found at Canadian landfill during search for missing Indian-origin woman
Advertisement
ਓਟਵਾ, 29 ਮਈ
ਮੀਡੀਆ ਰਿਪੋਰਟਾਂ ਅਨੁਸਾਰ, ਕੈਨੇਡੀਅਨ ਪੁਲੀਸ ਨੇ ਵੀਰਵਾਰ ਨੂੰ ਕਿਹਾ ਕਿ ਦਸੰਬਰ ਤੋਂ ਲਾਪਤਾ 40 ਸਾਲਾ ਭਾਰਤੀ ਮੂਲ ਦੀ ਔਰਤ ਦੀ ਭਾਲ ਦੌਰਾਨ ਹੈਮਿਲਟਨ ਲੈਂਡਫਿਲ ’ਤੇ ਅੰਸ਼ਕ ਮਨੁੱਖੀ ਅਵਸ਼ੇਸ਼ (Partial human remains) ਮਿਲੇ ਹਨ। ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (CBC) ਨੇ ਵੀਰਵਾਰ ਸਵੇਰੇ ਕਿਹਾ ਕਿ ਰਿਪੋਰਟ ਅਨੁਸਾਰ, ਪੁਲੀਸ ਡੀਐਨਏ ਪੁਸ਼ਟੀ ਦੀ ਉਡੀਕ ਕਰ ਰਹੀ ਹੈ, ਜਿਸ ਵਿੱਚ ਹਫ਼ਤੇ ਲੱਗ ਸਕਦੇ ਹਨ।
citynews.ca ਅਨੁਸਾਰ, ਸ਼ਾਲਿਨੀ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ 10 ਦਸੰਬਰ, 2024 ਨੂੰ ਉਸ ਦੀ ਗੁਮਸ਼ੁਦਗੀ ਬਾਰੇ ਰਿਪੋਰਟ ਦਰਜ ਕੀਤੀ ਸੀ। ਉਸ ਦੇ ਲਾਪਤਾ ਹੋਣ ਬਾਰੇ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਾਲਿਨੀ ਸਿੰਘ, ਜੋ ਮਾਨਸਿਕ ਸਿਹਤ ਸੰਭਾਲ ਕਰਮਚਾਰੀ ਹੈ, ਨੇ ਆਖਰੀ ਵਾਰ 4 ਦਸੰਬਰ, 2024 ਨੂੰ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ। ਉਸ ਨੂੰ ਆਖਰੀ ਵਾਰ 2 ਦਸੰਬਰ, 2024 ਨੂੰ ਆਪਣੇ ਅਪਾਰਟਮੈਂਟ ਵਿੱਚ ਦਾਖਲ ਹੁੰਦੇ ਦੇਖਿਆ ਗਿਆ ਸੀ।
ਹੋਮੀਸਾਈਡ ਡਿਟੈਕਟਿਵ 24 ਫਰਵਰੀ ਤੋਂ ਹਲਦੀਬਰੂਕ ਰੋਡ 'ਤੇ ਗਲੈਨਬਰੂਕ ਲੈਂਡਫਿਲ 'ਤੇ ਸਿੰਘ ਦੀ ਵਿਆਪਕ ਭਾਲ ਕਰ ਰਹੇ ਹਨ। ਸੀਬੀਸੀ ਦੀ ਰਿਪੋਰਟ ਮੁਤਾਬਕ ਇਹ ਤਲਾਸ਼ ਸ਼ੁਰੂ ਵਿੱਚ 18 ਅਪਰੈਲ ਨੂੰ ਖਤਮ ਹੋਣੀ ਸੀ, ਪਰ ਇਸ ਨੂੰ ਦੋ ਹਫ਼ਤਿਆਂ ਲਈ ਵਧਾ ਦਿੱਤਾ ਗਿਆ ਸੀ। ਵੀਰਵਾਰ ਨੂੰ ਤਫ਼ਤੀਸ਼ਕਾਰਾਂ ਦੇ ਇੱਕ ਅਪਡੇਟ ਵਿੱਚ, ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ 21 ਮਈ ਨੂੰ ਲੈਂਡਫਿਲ ਸਾਈਟ ’ਤੇ ਅੰਸ਼ਕ ਮਨੁੱਖੀ ਅਵਸ਼ੇਸ਼ ਬਰਾਮਦ ਕੀਤੇ ਹਨ। ਇਹ ਅੰਸ਼ਕ ਅਵਸ਼ੇਸ਼ 5,000 ਘਣ ਮੀਟਰ ‘ਟਾਰਗੇਟ ਜ਼ੋਨ’ ਦੇ ਅੰਦਰ ਮਿਲੇ ਸਨ ਜਿਸ ਦੀ ਪੁਲੀਸ ਭਾਲ ਕਰ ਰਹੀ ਸੀ।
ਹੈਮਿਲਟਨ ਪੁਲੀਸ ਨੇ ਇੱਕ ਨਿਊਜ਼ ਰਿਲੀਜ਼ ਵਿਚ ਕਿਹਾ, ‘ਸ਼ਾਲਿਨੀ ਸਿੰਘ ਦੇ ਪਰਿਵਾਰ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ।’’ -ਪੀਟੀਆਈ
Advertisement