housing plot scam: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ 99 ਹੋਰਨਾਂ ਖ਼ਿਲਾਫ਼ ਦੋਸ਼ ਤੈਅ
Bangladesh: Sheikh Hasina, 99 others indicted in 6 cases over housing plot scam ਗਵਾਹਾਂ ਦੇ ਬਿਆਨ ਦਰਜ ਕਰਨ ਲਈ 13 ਅਗਸਤ ਤਰੀਕ ਤੈਅ
Advertisement
ਬੰਗਲਾਦੇਸ਼ ਦੀਆਂ ਦੋ ਵੱਖ-ਵੱਖ ਅਦਾਲਤਾਂ ਨੇ ਗੱਦੀਓਂ ਲਾਂਭੇ ਕੀਤੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ Sheikh Hasina ਅਤੇ 99 ਹੋਰਾਂ ਵਿਰੁੱਧ ਅੱਜ ਇੱਕ ਹਾਊਸਿੰਗ ਪ੍ਰਾਜੈਕਟ ਵਿੱਚ ਪਲਾਟਾਂ ਦੀ ਵੰਡ ਵਿੱਚ ਬੇਨਿਯਮੀਆਂ ਦੇ ਮਾਮਲੇ ’ਚ ਛੇ ਮਾਮਲਿਆਂ ’ਚ ਦੋਸ਼ ਤੈਅ ਕੀਤੇ ਹਨ।
ਸਰਕਾਰੀ ਬੀਐੱਸਐੱਸ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਢਾਕਾ ਦੀ ਵਿਸ਼ੇਸ਼ ਜੱਜ ਅਦਾਲਤ-4 ਦੇ ਜੱਜ ਰਬੀਉਲ ਆਲਮ ਨੇ ਤਿੰਨ ਮਾਮਲਿਆਂ ਵਿੱਚ ਦੋਸ਼ ਤੈਅ ਕੀਤੇ। ਇੱਕ ਮਾਮਲੇ ’ਚ ਹਸੀਨਾ ਅਤੇ ਉਸ ਦੀ ਭੈਣ ਸ਼ੇਖ ਰੇਹਾਨਾ ਸਣੇ 17 ਲੋਕਾਂ ਵਿਰੁੱਧ ਜਦਕਿ ਇੱਕ ਹੋਰ ਮਾਮਲੇ ’ਚ ਹਸੀਨਾ ਅਤੇ ਅਜ਼ਮੀਨਾ ਸਿੱਦੀਕ ਸਮੇਤ 18 ਲੋਕਾਂ ਵਿਰੁੱਧ ਅਤੇ ਕੇਸ ’ਚ ਹਸੀਨਾ ਅਤੇ ਰਦਵਾਨ ਮੁਜੀਬ ਸਿੱਦੀਕ ਵਿਰੁੱਧ ਦੋਸ਼ ਤੈਅ ਕੀਤੇ ਗਏ।
ਅਦਾਲਤ ਨੇ ਮਾਮਲਿਆਂ ਵਿੱਚ ਗਵਾਹਾਂ ਦੇ ਬਿਆਨ ਦਰਜ ਕਰਨ ਲਈ 13 ਅਗਸਤ ਤਰੀਕ ਤੈਅ ਕੀਤੀ ਤੇ ਮੁਲਜ਼ਮਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ। ਏਜੰਸੀ ਨੇ ਕਿਹਾ ਕਿ ਢਾਕਾ ਦੀ ਵਿਸ਼ੇਸ਼ ਜੱਜ ਅਦਾਲਤ-5 ਦੇ ਜੱਜ ਮੁਹੰਮਦ ਅਬਦੁੱਲਾ ਅਲ ਮਾਮੂਨ ਨੇ ਇੱਕ ਮਾਮਲੇ ਵਿੱਚ ਹਸੀਨਾ ਸਣੇ 12 ਲੋਕਾਂ ਵਿਰੁੱਧ, ਦੂਜੇ ਮਾਮਲੇ ਵਿੱਚ ਹਸੀਨਾ ਅਤੇ ਉਸ ਦੇ ਪੁੱਤਰ ਸਜੀਬ ਵਾਜੇਦ ਜੋਏ ਸਣੇ 17 ਲੋਕਾਂ ਖ਼ਿਲਾਫ਼ ਜਦਕਿ ਤੀਜੇ ਮਾਮਲੇ ਵਿੱਚ ਹਸੀਨਾ ਅਤੇ ਉਸ ਦੀ ਧੀ ਸਾਇਮਾ ਵਾਜੇਦ ਪੁਤੁਲ ਸਣੇ 18 ਲੋਕਾਂ ਵਿਰੁੱਧ ਦੋਸ਼ ਆਇਦ ਕੀਤੇ ਗਏ।
ਦੋਵਾਂ ਅਦਾਲਤਾਂ ਨੇ ਪਿਛਲੇ ਹਫ਼ਤੇ ਰਾਜੁਕ ਪੂਰਬਾਚਲ ਨਿਊ ਟਾਊਨ ਪ੍ਰਾਜੈਕਟ ਵਿੱਚ ਪਲਾਟਾਂ ਦੀ ਵੰਡ ਵਿੱਚ ਬੇਨਿਯਮੀਆਂ ਨਾਲ ਸਬੰਧਤ ਛੇ ਮਾਮਲਿਆਂ ਵਿੱਚ ਦੋਸ਼ ਤੈਅ ਕਰਨ ’ਤੇ ਸੁਣਵਾਈ ਲਈ 31 ਜੁਲਾਈ ਦੀ ਤਰੀਕ ਤੈਅ ਕੀਤੀ ਸੀ।
Advertisement
Advertisement