Hot-air balloon crash in Brazil ਬ੍ਰਾਜ਼ੀਲ ਵਿੱਚ ਗਰਮ ਹਵਾ ਵਾਲਾ ਗੁਬਾਰਾ ਹਾਦਸਾਗ੍ਰਸਤ; ਅੱਠ ਹਲਾਕ
ਸੈਰ ਸਪਾਟੇ ਲਈ ਜਾ ਰਹੇ ਸਨ 21 ਜਣੇ; 13 ਨੂੰ ਹਸਪਤਾਲ ਦਾਖਲ ਕਰਵਾਇਆ
Advertisement
ਸਾਓ ਪਾਓਲੋ, 21 ਜੂਨ
ਇੱਥੋਂ ਦੇ ਦੱਖਣੀ ਰਾਜ ਸਾਂਤਾ ਕੈਟਰੀਨਾ ਵਿੱਚ 21 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਗਰਮ ਹਵਾ ਵਾਲਾ ਗੁਬਾਰਾ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਰਾਜ ਦੇ ਅੱਗ ਬੁਝਾਊ ਵਿਭਾਗ ਅਨੁਸਾਰ ਅੱਗ ਲੱਗਣ ਤੋਂ ਬਾਅਦ ਸੈਰ-ਸਪਾਟੇ ਲਈ ਗੁਬਾਰੇ ਵਿੱਚ ਬੈਠ ਕੇ ਜਾ ਰਹੇ ਲੋਕਾਂ ਵਿਚ ਸਹਿਮ ਫੈਲ ਗਿਆ। ਇਸ ਗੁਬਾਰੇ ਨੂੰ ਉਡਾਣ ਭਰਨ ਤੋਂ ਬਾਅਦ ਅੱਗ ਲੱਗ ਗਈ ਜੋ ਪਰਆਏ ਗ੍ਰਾਂਡੇ ਸ਼ਹਿਰ ਵਿੱਚ ਹਾਦਸਾਗ੍ਰਸਤ ਹੋ ਗਿਆ। ਅੱਗ ਬੁਝਾਊ ਵਿਭਾਗ ਅਨੁਸਾਰ ਇਸ ਹਾਦਸੇ ਵਿਚ ਬਚੇ 13 ਜਣਿਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਰਾਇਟਰਜ਼
Advertisement
Advertisement