ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Hong Kong Fire ਗੈਰ ਇਰਾਦਤਨ ਹੱਤਿਆ ਦੇ ਦੋਸ਼ ’ਚ ਤਿੰਨ ਗ੍ਰਿਫ਼ਤਾਰ; ਮੌਤਾਂ ਦੀ ਗਿਣਤੀ ਵਧ ਕੇ 44 ਹੋਈ, 300 ਲੋਕ ਲਾਪਤਾ

ਮ੍ਰਿਤਕਾਂ ਵਿਚ ਇਕ ਫਾਇਰ ਫਾਈਟਰ ਵੀ ਸ਼ਾਮਲ; ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਪੀੜਤ ਪਰਿਵਾਰਾਂ ਲਈ ਸੰਵੇਦਨਾਵਾਂ ਜ਼ਾਹਿਰ
ਹਾਂਗ ਕਾਂਗ ਵਿਚ ਉੱਚ ਰਿਹਾਇਸ਼ ਇਮਾਰਤਾਂ ’ਚੋਂ ਉੱਠਦਾ ਧੂੰਆਂ। ਫੋਟੋ: ਰਾਇਟਰਜ਼
Advertisement
HONG KONG-FIRE ਹਾਂਗ ਕਾਂਗ ਪੁਲੀਸ ਨੇ ਉੱਚ ਰਿਹਾਇਸ਼ੀ ਇਮਾਰਤਾਂ ਵਿਚ ਅੱਗ ਲੱਗਣ ਮਗਰੋਂ ਗੈਰ ਇਰਾਦਤ ਹੱਤਿਆ ਦੇ ਸ਼ੱਕ ਵਿਚ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਉੱਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ ਵਿਚ 44 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 300 ਹੋਰ ਲਾਪਤਾ ਦੱਸੇ ਜਾਂਦੇ ਹਨ। ਇਹ ਪਿਛਲੇ ਸਾਲਾਂ ਦੌਰਾਂ ਸ਼ਹਿਰ ਵਿਚ ਲੱਗੀ ਸਭ ਤੋਂ ਭਿਆਨਕ ਅੱਗ ਹੈ। ਮ੍ਰਿਤਕਾਂ ਵਿਚ ਅੱਗ ਬੁਝਾਊ ਦਸਤੇ ਦਾ ਇਕ ਮੈਂਬਰ ਵੀ ਸ਼ਾਮਲ ਹੈ।

ਬੁੱਧਵਾਰ ਦੁਪਹਿਰ ਨੂੰ ਲੱਗੀ ਅੱਗ ਨਿਊ ਟੈਰੇਟਰੀਜ਼ ਦੇ ਸਬਅਰਬ ਤਾਈ ਪੋ ਡਿਸਟ੍ਰਿਕਟ ਦੇ ਹਾਊਸਿੰਗ ਕੰਪਲੈਕਸ ਵਿਚ ਅੱਠ ਤੋਂ ਸੱਤ ਉੱਚੀਆਂ ਅਪਾਰਟਮੈਂਟ ਇਮਾਰਤਾਂ ਵਿਚ ਫੈਲ ਗਈ, ਜਿਸ ਮਗਰੋਂ ਸੈਂਕੜੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਘੱਟੋ ਘੱਟ 29 ਵਿਅਕਤੀ ਅਜੇ ਵੀ ਹਸਪਤਾਲ ਵਿਚ ਭਰਤੀ ਹਨ। ਜਿਵੇਂ ਰਾਤ ਹੁੰਦੀ ਗਈ ਇਮਾਰਤ ਦੀਆਂ ਖਿੜਕੀਆਂ ’ਚੋਂ ਅੱਗ ਦੀਆਂ ਤੇਜ਼ ਲਾਟਾਂ ਤੇ ਧੂੰਆਂ ਨਿਕਲਣ ਲੱਗਾ।

Advertisement

ਅਧਿਕਾਰੀਆਂ ਨੇ ਕਿਹਾ ਕਿ ਤਫ਼ਤੀਸ਼ਕਾਰ ਇਸ ਗੱਲ ਦੀ ਜਾਂਚ ਕਰਨਗੇ ਉੱਚੀਆਂ ਇਮਾਰਤਾਂ ਦੀਆਂ ਬਾਹਰਲੀਆਂ ਦੀਵਾਰਾਂ ’ਤੇ ਲੱਗਾ ਸਾਮਾਨ ਅੱਗ ਤੋਂ ਬਚਣ ਦੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਜਾਂ ਨਹੀਂ ਕਿਉਂਕਿ ਅੱਗ ਦਾ ਇੰਨੀ ਤੇਜ਼ੀ ਨਾਲ ਫੈਲਣਾ ਕੋਈ ਆਮ ਗੱਲ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਅੱਗ ਇਕ ਇਮਾਰਤ, 32 ਮੰਜ਼ਿਲਾ ਟਾਵਰ ਦੀ ਬਾਹਰੀ ਮਚਾਨ ’ਤੇ ਲੱਗੀ ਤੇ ਮਗਰੋਂ ਤੇਜ਼ ਹਵਾ ਕਰਕੇ ਇਮਾਰਤ ਦੇ ਅੰਦਰ ਤੇ ਫਿਰ ਨੇੜਲੀਆਂ ਇਮਾਰਤਾਂ ਵਿਚ ਫੈਲ ਗਈ।

ਉਧਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਗ ਬੁਝਾਉਣ ਮੌਕੇ ਮਾਰੇ ਗਏ ਅਮਲੇ ਦੇ ਇਕ ਮੈਂਬਰ ਲਈ ਦੁੱਖ ਜਤਾਇਆ ਤੇ ਪੀੜਤ ਪਰਿਵਾਰਾਂ ਲਈ ਸੰਵੇਦਨਾਵਾਂ ਜ਼ਾਹਿਰ ਕੀਤੀਆਂ। ਫਾਇਰ ਸਰਵਸਿਜ਼ ਵਿਭਾਗ ਮੁਤਾਬਕ ਅੱਧੀ ਰਾਤ ਮਗਰੋਂ ਤਿੰਨ ਇਮਾਰਤਾਂ ਵਿਚ ਲੱਗੀ ਅੱਗ ’ਤੇ ‘ਕਾਬੂ’ ਪਾ ਲਿਆ ਗਿਆ ਸੀ। ਇਸ ਹਾਊਸਿੰਗ ਕੰਪਲੈਕਸ ਵਿੱਚ ਅੱਠ ਇਮਾਰਤਾਂ ਸਨ ਜਿਨ੍ਹਾਂ ਵਿੱਚ ਕਰੀਬ 2,000 ਅਪਾਰਟਮੈਂਟ ਸਨ। ਇਨ੍ਹਾਂ ਵਿੱਚ ਕਰੀਬ 4,800 ਲੋਕ ਰਹਿੰਦੇ ਸਨ, ਜਿਨ੍ਹਾਂ ਵਿੱਚ ਬਹੁਤ ਸਾਰੇ ਬਜ਼ੁਰਗ ਵੀ ਸ਼ਾਮਲ ਸਨ। ਇਹ 1980 ਦੇ ਦਹਾਕੇ ਵਿੱਚ ਬਣਾਇਆ ਗਿਆ ਸੀ ਅਤੇ ਹਾਲ ਹੀ ਵਿੱਚ ਇਸ ਦੀ ਵੱਡੇ ਪੱਧਰ ’ਤੇੇ ਰੈਨੋਵੇਸ਼ਨ ਕੀਤੀ ਗਈ ਸੀ।

ਅੱਗ ਬੁਝਾਊ ਦਸਤੇ ਨੂੰ ਮੌਕੇ ’ਤੇ 140 ਤੋਂ ਵੱਧ ਫਾਇਰ ਟਰੱਕ ਤੇ 60 ਤੋਂ ਵੱਧ ਐਂਬੂਲੈਂਸਾਂ ਤਾਇਨਾਤ ਕਰਨੀਆਂ ਪਈਆਂ। ਮ੍ਰਿਤਕਾਂ ਵਿਚ 37 ਸਾਲਾ ਫਾਇਰ ਫਾਈਟਰ ਵੀ ਸ਼ਾਮਲ ਹੈ। ਜ਼ਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਅੱਗ ਕਰਕੇ ਘਰੋਂ ਬੇਘਰ ਹੋਏ ਲੋਕਾਂ ਲਈ ਆਰਜ਼ੀ ਰੈਣ ਬਸੇਰੇ ਖੋਲ੍ਹ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਨਵੰਬਰ 1996 ਵਿਚ ਕੋਅਲੂਨ ਵਿਚ ਇਕ ਕਮਰਸ਼ਲ ਇਮਾਰਤ ਨੂੰ ਲੱਗੀ ਲੈਵਰ ਪੰਜ ਦੀ ਅੱਗ ਵਿਚ 41 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਉਦੋਂ ਅੱਗ ’ਤੇ ਕਾਬੂ ਪਾਉਣ ਵਿਚ 20 ਘੰਟੇ ਲੱਗੇ ਸਨ।

 

 

Advertisement
Tags :
#HighRiseFire#ResidentialFireBuildingFirefireemergencyHKFireHongKongFireHongKongNewsTaiPoDistrictTaiPoFireWangFukCourtFireਉੱਚ ਰਿਹਾਇਸ਼ੀ ਇਮਾਰਤਾਂ ਨੂੰ ਅੱਗਅੱਗ ਐਮਰਜੈਂਸੀਹਾਂਗ ਕਾਂਗ ਫਾਇਰਤਾਈ ਪੋਅ ਫਾਇਰ
Show comments