ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Honey Bees Attack: ਸ਼ਹਿਦ ਦੀਆਂ ਮੱਖੀਆਂ ਦੇ ਹਮਲੇ ’ਚ 24 ਜ਼ਖਮੀ, 3 ਦੀ ਹਾਲਤ ਗੰਭੀਰ

Unusual bee attack in French town leaves 24 injured, 3 critically
Advertisement

ਪੀੜਤਾਂ ਦੇ ਇਲਾਜ ਦਾ ਤੇ ਬਚਾਅ ਕਰਨ ਲਈ ਫਾਇਰਫਾਈਟਰਾਂ ਅਤੇ ਮੈਡੀਕਲ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ; ਲੋਕਾਂ ਦੀ ਸੁਰੱਖਿਆ ਲਈ ਪੁਲੀਸ ਵੀ ਕਰਨੀ ਪਈ ਤਾਇਨਾਤ

ਔਰਿਲੈਕ (ਫਰਾਂਸ), 7 ਜੁਲਾਈ

Advertisement

ਮੁਕਾਮੀ ਅਧਿਕਾਰੀਆਂ ਦੇ ਅਨੁਸਾਰ ਫਰਾਂਸੀਸੀ ਕਸਬੇ ਔਰਿਲੈਕ ਵਿੱਚ ਸ਼ਹਿਦ ਦੀਆਂ ਮੱਖੀਆਂ ਦੇ ਇੱਕ ਭਿਆਨਕ ਹਮਲੇ ਵਿੱਚ 24 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।

ਦੱਖਣੀ-ਮੱਧ ਫਰਾਂਸ ਵਿੱਚ ਕੈਂਟਲ ਪ੍ਰੀਫੈਕਚਰ ਦੇ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਸਵੇਰੇ ਲਗਭਗ 30 ਮਿੰਟਾਂ ਦੇ ਸਮੇਂ ਦੌਰਾਨ ਮੱਖੀਆਂ ਨੇ ਰਾਹਗੀਰਾਂ ਨੂੰ ਬੁਰੀ ਤਰ੍ਹਾਂ ਡੰਗਿਆ ਗਿਆ। ਪੀੜਤਾਂ ਦੇ ਇਲਾਜ ਦਾ ਤੇ ਬਚਾਅ ਕਰਨ ਲਈ ਫਾਇਰਫਾਈਟਰਾਂ ਅਤੇ ਮੈਡੀਕਲ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ।

ਜਦੋਂ ਤੱਕ ਮਧੂ-ਮੱਖੀਆਂ ਦਾ ਗੁੱਸਾ ਠੰਢਾ ਨਾ ਹੋਇਆ, ਪੁਲੀਸ ਨੂੰ ਵੀ ਲੋਕਾਂ ਦੀ ਸੁਰੱਖਿਆ ਲਈ ਉਥੇ ਤਾਇਨਾਤ ਰਹਿਣਾ ਪਿਆ। ਸ਼ਹਿਦ ਦੀਆਂ ਮੱਖੀਆਂ ਦੇ ਹਮਲੇ ਕਾਰਨ ਗੰਭੀਰ ਹਾਲਤ ਵਿੱਚ ਪੁੱਜੇ ਤਿੰਨ ਲੋਕਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ।

ਔਰਿਲੈਕ ਦੇ ਮੇਅਰ ਪੀਅਰੇ ਮੈਥੋਨੀਅਰ (Pierre Mathonier, the mayor of Aurillac) ਨੇ ਫਰਾਂਸੀਸੀ ਪ੍ਰਸਾਰਕ ‘ਫਰਾਂਸ 3’ ਨੂੰ ਦੱਸਿਆ ਕਿ ਇਹ ਘਟਨਾ 10 ਸਾਲ ਪਹਿਲਾਂ ਡਾਊਨਟਾਊਨ ਹੋਟਲ ਦੀ ਛੱਤ 'ਤੇ ਲਗਾਏ ਗਏ ਮਧੂ-ਮੱਖੀਆਂ ਦੇ ਛੱਤਿਆਂ ਲਈ ਖ਼ਤਰਾ ਬਣਨ ਵਾਲੀਆਂ ਏਸ਼ੀਆਈ ਹਾਰਨੇਟਸ (ਭਰਿੰਡਾਂ ਦੀ ਇਕ ਕਿਸਮ) ਨਾਲ ਸਬੰਧਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਧੂ-ਮੱਖੀਆਂ ਹਮਲਾਵਰ ਹੋ ਗਈਆਂ ਸਨ।

ਉਨ੍ਹਾਂ ਕਿਹਾ, "ਹੁਣ ਸਭ ਕੁਝ ਠੀਕ ਹੋ ਗਿਆ, ਐਮਰਜੈਂਸੀ ਸੇਵਾਵਾਂ ਨੇ ਪੂਰੇ ਤਾਲਮੇਲ ਨਾਲ ਖ਼ਤਰੇ ਦਾ ਸਾਹਮਣਾ ਕੀਤਾ। ਔਰਿਲੈਕ ਵਿੱਚ ਕੋਈ ਘਬਰਾਹਟ ਨਹੀਂ ਹੈ, ਪਰ ਬਹੁਤ ਸਾਰੇ ਲੋਕਾਂ ਨੂੰ ਡੰਗਿਆ ਗਿਆ ਸੀ।" -ਏਪੀ

Advertisement