ਹਾਈਵੇਅ ’ਤੇ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ, ਲੇਨਾਂ ਬੰਦ
ਯੂਐੱਸ ਦੇ ਸੈਕਰਾਮੈਂਟੋ ਵਿੱਚ ਸੋਮਵਾਰ ਨੂੰ ਇੱਕ ਹੈਲੀਕਾਪਟਰ ਹਾਈਵੇਅ ’ਤੇ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਪੂਰਬ ਵੱਲ ਜਾਣ ਵਾਲੀਆਂ (Eastbound) ਲੇਨਾਂ ਬੰਦ ਹੋ ਗਈਆਂ। ਕੈਲੀਫੋਰਨੀਆ ਹਾਈਵੇਅ ਪੈਟਰੋਲ ਦੀ ਵੈਲੀ ਡਿਵੀਜ਼ਨ ਦੇ ਬੁਲਾਰੇ ਮਾਈਕ ਕੈਰੀਲੋ ਦੇ ਅਨੁਸਾਰ ਇਹ ਹਾਦਸਾ ਸ਼ਾਮ 7...
ਯੂਐੱਸ ਦੇ ਸੈਕਰਾਮੈਂਟੋ ਵਿੱਚ ਸੋਮਵਾਰ ਨੂੰ ਇੱਕ ਹੈਲੀਕਾਪਟਰ ਹਾਈਵੇਅ ’ਤੇ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਪੂਰਬ ਵੱਲ ਜਾਣ ਵਾਲੀਆਂ (Eastbound) ਲੇਨਾਂ ਬੰਦ ਹੋ ਗਈਆਂ।
ਕੈਲੀਫੋਰਨੀਆ ਹਾਈਵੇਅ ਪੈਟਰੋਲ ਦੀ ਵੈਲੀ ਡਿਵੀਜ਼ਨ ਦੇ ਬੁਲਾਰੇ ਮਾਈਕ ਕੈਰੀਲੋ ਦੇ ਅਨੁਸਾਰ ਇਹ ਹਾਦਸਾ ਸ਼ਾਮ 7 ਵਜੇ ਤੋਂ ਬਾਅਦ ਵਾਪਰਿਆ।
ਆਨਲਾਈਨ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿੱਚ ਹਾਈਵੇਅ 50 ’ਤੇ ਗੱਡੀਆਂ ਦੀ ਇੱਕ ਲੰਬੀ ਕਤਾਰ ਇੱਕ ਹਾਦਸਾਗ੍ਰਸਤ ਹੈਲੀਕਾਪਟਰ ਦੇ ਬਿਲਕੁਲ ਪਿੱਛੇ ਖੜ੍ਹ ਗਈਆਂ। ਹੈਲੀਕਾਪਟਰ ਵਿੱਚ ਸਵਾਰ ਲੋਕਾਂ ਦੀ ਗਿਣਤੀ ਜਾਂ ਜ਼ਖਮੀਆਂ ਬਾਰੇ ਤੁਰੰਤ ਕੋਈ ਜਾਣਕਾਰੀ ਉਪਲਬਧ ਨਹੀਂ ਹੋਈ।
Helicopter crashes on Highway 50 in Sacramento on Monday night, critically injuring three.
There was a pilot, nurse, and paramedic on board.
A person was trapped under the helicopter after the crash. About 15 bystanders helped lift it off the trapped person.
(vladmallco on TT) pic.twitter.com/sf1siSBFAA
— Paul A. Szypula 🇺🇸 (@Bubblebathgirl) October 7, 2025
ਕੈਰੀਲੋ ਨੇ ਕਿਹਾ, "ਹਾਦਸੇ ਦੇ ਕਾਰਨਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਈ ਏਜੰਸੀਆਂ ਜਵਾਬ ਦੇ ਰਹੀਆਂ ਹਨ," ਉਨ੍ਹਾਂ ਅੱਗੇ ਕਿਹਾ ਕਿ ਐਮਰਜੈਂਸੀ ਕਰੂ ਅਤੇ ਸੀ.ਐਚ.ਪੀ. (CHP) ਮੌਕੇ 'ਤੇ ਮੌਜੂਦ ਹਨ। ਉਨ੍ਹਾਂ ਨੇ ਕਿਹਾ, "ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਖੇਤਰ ਵਿੱਚ ਆਉਣ ਤੋਂ ਗੁਰੇਜ਼ ਕਰਨ ਅਤੇ ਐਮਰਜੈਂਸੀ ਕਰੂ ਨੂੰ ਸੁਰੱਖਿਅਤ ਢੰਗ ਨਾਲ ਕੰਮ ਕਰਨ ਦੇਣ।’’ -ਏਪੀ