DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯੂਕੇ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ; ਤਿੰਨ ਹਲਾਕ; ਇੱਕ ਗੰਭੀਰ ਜ਼ਖ਼ਮੀ

ਸਿਖਲਾੲੀ ਸੈਸ਼ਨ ਦੌਰਾਨ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ
  • fb
  • twitter
  • whatsapp
  • whatsapp
Advertisement

Three dead in helicopter crash during flying lesson on UKਬ੍ਰਿਟੇਨ ਦੇ ਆਇਲ ਆਫ ਵਾਈਟ ਦੇ ਸਮੁੰਦਰੀ ਕੰਢੇ ਸਥਿਤ ਰਿਜ਼ੋਰਟ ਨੇੜੇ ਸਿਖਲਾਈ ਦੌਰਾਨ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਹੈਂਪਸ਼ਾਇਰ ਅਤੇ ਆਇਲ ਆਫ ਵਾਈਟ ਕਾਂਸਟੇਬੁਲਰੀ ਨੇ ਕਿਹਾ ਕਿ ਉਹ ਹਾਲ ਦੀ ਘੜੀ ਮਰਨ ਵਾਲਿਆਂ ਦੀ ਪਛਾਣ ਜਨਤਕ ਨਹੀਂ ਕਰ ਸਕਦੇ ਤੇ ਨਾ ਹੀ ਘਟਨਾ ਬਾਰੇ ਕੋਈ ਟਿੱਪਣੀ ਕਰਨਗੇ।

ਬ੍ਰਿਟਿਸ਼ ਮੀਡੀਆ ਨੇ ਦੱਸਿਆ ਕਿ ਨੌਰਥੰਬਰੀਆ ਹੈਲੀਕਾਪਟਰ ਅਪਰੇਟਰ ਸਰਵਿਸਿਜ਼ ਦਾ ਇਕ ਹੈਲੀਕਾਪਟਰ ਅੱਜ ਹਾਦਸਾਗ੍ਰਸਤ ਹੋ ਗਿਆ। ਇਹ ਹੈਲੀਕਾਪਟਰ ਇੱਕ ਖੇਤ ਵਿੱਚ ਡਿੱਗਿਆ ਸੀ। ਹੈਂਪਸ਼ਾਇਰ ਅਤੇ ਆਇਲ ਆਫ਼ ਵਾਈਟ ਏਅਰ ਐਂਬੂਲੈਂਸ ਵਲੋਂ ਇੱਕ ਡਾਕਟਰ ਅਤੇ ਮਾਹਰ ਪੈਰਾਮੈਡਿਕ ਸਮੇਤ ਦੇਖਭਾਲ ਟੀਮ ਨੂੰ ਰਵਾਨਾ ਕੀਤਾ ਗਿਆ। ਏਅਰ ਐਂਬੂਲੈਂਸ ਸੇਵਾ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਇੱਕ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਹੈ। ਰਾਇਟਰਜ਼

Advertisement

Advertisement
×