DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਿਆਣਾ: ਦੋ ਸਾਬਕਾ ਮੰਤਰੀਆਂ ਸਣੇ ਚਾਰ ਵਿਧਾਇਕਾਂ ਨੇ ਜਜਪਾ ਛੱਡੀ

ਅਨੂਪ ਧਾਨਕ, ਰਾਮਕਰਨ ਕਾਲਾ ਅਤੇ ਈਸ਼ਵਰ ਸਿੰਘ ਨੇ ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ; ਦਵਿੰਦਰ ਬਬਲੀ ਦਾ ਪਾਰਟੀ ਛੱਡਣ ਦਾ ਕਾਰਨ ਹਾਲੇ ਸਪੱਸ਼ਟ ਨਹੀਂ
  • fb
  • twitter
  • whatsapp
  • whatsapp
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 17 ਅਗਸਤ

Advertisement

ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਸਿਆਸੀ ਪਾਰਟੀਆਂ ਵਿੱਚ ਜੋੜ-ਤੋੜ ਸ਼ੁਰੂ ਹੋ ਗਿਆ ਹੈ। ਅੱਜ ਹਰਿਆਣਾ ਵਿੱਚ ਜਨ ਨਾਇਕ ਜਨਤਾ ਪਾਰਟੀ (ਜਜਪਾ) ਦੇ ਦੋ ਸਾਬਕਾ ਮੰਤਰੀਆਂ ਸਣੇ ਚਾਰ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਜਜਪਾ ਛੱਡਣ ਵਾਲਿਆਂ ਵਿੱਚ ਸਾਬਕਾ ਮੰਤਰੀ ਤੇ ਵਿਧਾਨ ਸਭਾ ਹਲਕਾ ਉਕਲਾਣਾ ਤੋਂ ਵਿਧਾਇਕ ਅਨੂਪ ਧਾਨਕ, ਸਾਬਕਾ ਮੰਤਰੀ ਤੇ ਟੋਹਾਣਾ ਤੋਂ ਵਿਧਾਇਕ ਦਵਿੰਦਰ ਬਬਲੀ, ਵਿਧਾਨ ਸਭਾ ਹਲਕਾ ਸ਼ਾਹਬਾਦ ਤੋਂ ਵਿਧਾਇਕ ਰਾਮਕਰਨ ਕਾਲਾ ਅਤੇ ਗੂਹਲਾ ਚੀਕਾ ਤੋਂ ਵਿਧਾਇਕ ਇਸ਼ਵਰ ਸਿੰਘ ਸ਼ਾਮਲ ਹਨ। ਜਾਣਕਾਰੀ ਅਨੁਸਾਰ ਧਾਨਕ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਇਸ ਸਬੰਧੀ ਜਜਪਾ ਦੇ ਕੌਮੀ ਪ੍ਰਧਾਨ ਅਜੈ ਸਿੰਘ ਚੌਟਾਲਾ ਨੂੰ ਪੱਤਰ ਲਿਖਿਆ ਹੈ। ਇਸੇ ਤਰ੍ਹਾਂ ਵਿਧਾਇਕ ਈਸ਼ਵਰ ਸਿੰਘ ਤੇ ਰਾਮਕਰਨ ਕਾਲਾ ਨੇ ਵੀ ਨਿੱਜੀ ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ। ਸੂਤਰਾਂ ਅਨੁਸਾਰ ਇਹ ਦੋਵੇਂ ਵਿਧਾਇਕ ਜਲਦੀ ਹੀ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਦਵਿੰਦਰ ਬਬਲੀ ਦੇ ਪਾਰਟੀ ਛੱਡਣ ਦੇ ਕਾਰਨਾਂ ਬਾਰੇ ਹਾਲੇ ਪਤਾ ਨਹੀਂ ਲੱਗਿਆ ਪਾਰਟੀ ਦੇ ਜਨਰਲ ਸਕੱਤਰ ਦਿਗਵਿਜੈ ਚੌਟਾਲਾ ਨੇ ਕਿਹਾ ਕਿ ਕਈ ਲੋਕ ਪਾਰਟੀ ਨੂੰ ਧੋਖਾ ਦੇ ਗਏ ਹਨ ਪਰ ਇਸ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਜਜਪਾ ਹਰਿਆਣਾ ਵਿੱਚ ਵਿਧਾਨ ਸਭਾ ਦੀਆਂ ਸਾਰੀਆਂ 90 ਸੀਟਾਂ ’ਤੇ ਚੋਣ ਲੜਨ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਸਾਲ 2019 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜਜਪਾ ਨੇ ਪਹਿਲੀ ਵਾਰ ਚੋਣ ਮੈਦਾਨ ਵਿੱਚ ਉੱਤਰ ਕੇ 90 ’ਚੋਂ 10 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਉਸ ਤੋਂ ਬਾਅਦ ਸੂਬੇ ਵਿੱਚ ਭਾਜਪਾ ਅਤੇ ਜਜਪਾ ਨੇ ਰਲ ਕੇ ਸਰਕਾਰ ਬਣਾਈ ਸੀ। ਇਸ ਗੱਠਜੋੜ ਸਰਕਾਰ ਵਿੱਚ ਜਜਪਾ ਆਗੂ ਦੁਸ਼ਿਅੰਤ ਚੌਟਾਲਾ ਨੂੰ ਉਪ ਮੁੱਖ ਮੰਤਰੀ ਅਤੇ ਅਨੂਪ ਧਾਨਕ ਤੇ ਦਵਿੰਦਰ ਬਬਲੀ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਸੀ। ਸਾਲ 2024 ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਟੁੱਟ ਗਿਆ ਸੀ।

Advertisement
×