ਗਾਜ਼ਾ ’ਤੇ ਕਬਜ਼ਾ ਛੱਡੇਗਾ ਹਮਾਸ; ਟਰੰਪ ਦੀ ਧਮਕੀ ਤੋਂ ਬਾਅਦ ਜੰਗਬੰਦੀ ਲਈ ਰਾਜ਼ੀ
ਕੲੀ ਮੁੱਦਿਆਂ ’ਤੇ ਗੱਲਬਾਤ ਕਰਨ ਲੲੀ ਕਿਹਾ; ਹਮਾਸ ਨੇ ਹਥਿਆਰ ਸੁੱਟਣ ਬਾਰੇ ਕੁਝ ਨਾ ਦੱਸਿਆ
Advertisement
Hamas says it agrees to release Israeli hostages but seeks changes to US Gaza peace planਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧਮਕੀ ਤੋਂ ਬਾਅਦ ਹਮਾਸ ਗਾਜ਼ਾ ’ਤੇ ਕਬਜ਼ਾ ਛੱਡਣ ਨੂੰ ਰਾਜ਼ੀ ਹੋ ਗਿਆ ਹੈ। ਹਮਾਸ ਨੇ ਕਿਹਾ ਕਿ ਉਹ ਟਰੰਪ ਦੇ ਕਹੇ ਅਨੁਸਾਰ ਸਾਰੇ ਬੰਦੀਆਂ ਨੂੰ ਰਿਹਾਅ ਕਰਨ ਲਈ ਤਿਆਰ ਹੈ ਪਰ ਹਮਾਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰਾਸ਼ਟਰਪਤੀ ਟਰੰਪ ਦੇ ਸ਼ਾਂਤੀ ਸਮਝੌਤਿਆਂ ਦੇ ਕੁਝ ਪੱਖਾਂ ’ਤੇ ਗੱਲਬਾਤ ਤੋਂ ਬਾਅਦ ਹੀ ਫੈਸਲਾ ਹੋਵੇਗਾ। ਕੁਝ ਮੀਡੀਆ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਮਾਸ ਨੇ ਹਥਿਆਰ ਸੁੱਟਣ ਬਾਰੇ ਕੋਈ ਗੱਲ ਨਹੀਂ ਕੀਤੀ। ਇਸ ਤੋਂ ਪਹਿਲਾਂ ਟਰੰਪ ਨੇ ਹਮਾਸ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਗਾਜ਼ਾ ਵਿਚ ਗੋਲੀਬਾਰੀ ਤੁਰੰਤ ਬੰਦ ਕਰੇ। ਹਮਾਸ ਦੇ ਐਲਾਨ ਤੋਂ ਬਾਅਦ ਟਰੰਪ ਨੇ ਇਜ਼ਰਾਈਲ ਨੂੰ ਗਾਜ਼ਾ ਵਿਚ ਤੁਰੰਤ ਹਮਲੇ ਬੰਦ ਕਰਨ ਲਈ ਕਿਹਾ ਹੈ ਤੇ ਇਜ਼ਰਾਈਲ ਨੇ ਕਿਹਾ ਕਿ ਉਹ ਟਰੰਪ ਦੀ ਨੀਤੀ ਅਨੁਸਾਰ ਕੰਮ ਕਰਨ ਲਈ ਤਿਆਰ ਹਨ।
Advertisement
Advertisement