ਹਮਾਸ ਕੋਲ ਗਾਜ਼ਾ ਸ਼ਾਂਤੀ ਯੋਜਨਾ ਦਾ ਜਵਾਬ ਦੇਣ ਲਈ ਤਿੰਨ ਜਾਂ ਚਾਰ ਦਿਨ: ਟਰੰਪ
Trump says Hamas has 'three or four' days to respond to Gaza peace planਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਹਮਾਸ ਕੋਲ ਗਾਜ਼ਾ ਸ਼ਾਂਤੀ ਯੋਜਨਾ ਦਾ ਜਵਾਬ ਦੇਣ ਲਈ ਤਿੰਨ ਜਾਂ ਚਾਰ ਦਿਨ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਅਰਬ ਤੇ ਮੁਸਲਿਮ ਦੇਸ਼ ਇਸ ’ਤੇ ਦਸਤਖਤ ਕਰ ਚੁੱਕੇ ਹਨ। ਇਸ ’ਤੇ ਇਜ਼ਰਾਈਲ ਨੇ ਵੀ ਦਸਤਖਤ ਕਰ ਦਿੱਤੇ ਹਨ। ਉਹ ਸਿਰਫ਼ ਹਮਾਸ ਦੀ ਉਡੀਕ ਕਰ ਰਹੇ ਹਨ। ਜੇ ਹਮਾਸ ਅਜਿਹਾ ਨਹੀਂ ਕਰਦਾ ਤਾਂ ਇਹ ਇੱਕ ਬਹੁਤ ਹੀ ਦੁਖਦਾਈ ਅੰਤ ਹੋਣ ਵਾਲਾ ਹੈ।
ਰਾਸ਼ਟਰਪਤੀ ਟਰੰਪ ਨੇ ਸ਼ਾਂਤੀ ਯੋਜਨਾ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ, ‘ਅਸੀਂ ਬੰਦੀਆਂ ਦੀ ਤੁਰੰਤ ਵਾਪਸੀ ਚਾਹੁੰਦੇ ਹਾਂ ਅਤੇ ਅਸੀਂ ਕੁਝ ਚੰਗਾ ਵਿਹਾਰ ਚਾਹੁੰਦੇ ਹਾਂ... ਅਸੀਂ ਮੱਧ ਪੂਰਬ ਦੇ ਹਰ ਦੇਸ਼ ਦੇ ਇਸ ਸ਼ਾਂਤੀ ਸਮਝੌਤੇ ’ਤੇ ਦਸਤਖਤ ਕਰਵਾਏ ਹਨ। ਇਹ ਇੱਕ ਅਸੰਭਵ ਚੀਜ਼ ਵਾਂਗ ਹੈ ਜੋ ਪਹਿਲਾਂ ਕਦੇ ਨਹੀਂ ਕੀਤੀ ਗਈ। ਇਹ ਗਾਜ਼ਾ ਤੋਂ ਵੱਧ ਹੈ।’ ਟਰੰਪ ਦੀਆਂ ਇਹ ਟਿੱਪਣੀਆਂ ਗਾਜ਼ਾ ਵਿੱਚ ਚੱਲ ਰਹੇ ਸੰਘਰਸ਼ ਨੂੰ ਖਤਮ ਕਰਨ ਲਈ ਇੱਕ ਵਿਆਪਕ ਪਹਿਲਕਦਮੀ ਦੇ ਐਲਾਨ ਤੋਂ ਬਾਅਦ ਆਈਆਂ ਹਨ। ਇਸ ਯੋਜਨਾ ਨੂੰ ਇਜ਼ਰਾਈਲ, ਅਰਬ ਦੇਸ਼ਾਂ ਅਤੇ ਖੇਤਰ ਦੇ ਹੋਰ ਮੁਸਲਿਮ ਦੇਸ਼ਾਂ ਤੋਂ ਸਮਰਥਨ ਮਿਲਿਆ ਹੈ।
ਇਸ ਤੋਂ ਪਹਿਲਾਂ ਗਾਜ਼ਾ ਸ਼ਾਂਤੀ ਯੋਜਨਾ ਦੇ ਐਲਾਨ ਦੌਰਾਨ ਟਰੰਪ ਨੇ ਕਿਹਾ ਸੀ ਕਿ ਗਾਜ਼ਾ ਸ਼ਾਂਤੀ ਪ੍ਰਸਤਾਵ ਜੇ ਹਮਾਸ ਵਲੋਂ ਸਵੀਕਾਰ ਕੀਤਾ ਜਾਂਦਾ ਹੈ ਤਾਂ ਇਸ ਦਾ ਅਰਥ ਹੈ ਕਿ ਯੁੱਧ ਦਾ ਤੁਰੰਤ ਅੰਤ। ਇਹ ਟਿੱਪਣੀਆਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕੀਤੀਆਂ ਗਈਆਂ ਸਨ।