DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Gujarat: ਭਰੂਚ ’ਚ ਜ਼ਹਿਰੀਲੀ ਗੈਸ ਕਾਰਨ ਚਾਰ ਕਾਮਿਆਂ ਦੀ ਮੌਤ

Bharuch ਕੰਪਨੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 30-30 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ

  • fb
  • twitter
  • whatsapp
  • whatsapp
Advertisement
4 die after inhaling toxic gas at chemical unit in Gujarat

ਭਰੂਚ, 29 ਦਸੰਬਰਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਦਹੇਜ ਸਥਿਤ ਇੱਕ ਕੈਮੀਕਲ ਪਲਾਟ ’ਚੋਂ ਜ਼ਹਿਰੀਲੀ ਗੈਸ ਰਿਸਣ ਕਾਰਨ ਚਾਰ ਕਰਮਚਾਰੀਆਂ ਦੀ ਮੌਤ ਹੋ ਗਈ। ਕੰਪਨੀ ਨੇ ਕਿਹਾ ਕਿ ਚਾਰਾਂ ਦਾ ਤੁਰੰਤ ਇਲਾਜ ਕੀਤਾ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
Advertisement

ਕੰਪਨੇ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 30 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਦਹੇਜ ਥਾਣੇ ਦੇ ਇੰਸਪੈਕਟਰ ਬੀਐੱਸ ਪਾਟੀਦਾਰ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਕਰੀਬ 10 ਵਜੇ ‘ਗੁਜਰਾਤ ਫਲੋਰੋਕੈਮੀਕਲ ਲਿਮਟਿਡ’ (ਜੀਐੱਫਐੱਲ) ਦੀ ਇੱਕ ਉਤਪਾਦ ਇਕਾਈ ਵਿੱਚ ਪਾਈਪ ਵਿੱਚੋਂ ਜ਼ਹਿਰੀਲੀ ਗੈਸ ਰਿਸਣ ਕਾਰਨ ਲਪੇਟ ’ਚ ਆਏ ਕਰਮਚਾਰੀ ਬੇਹੋਸ਼ ਹੋ ਗਏ।

Advertisement

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਚਾਰਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਪੁਲੀਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਭਰੂਸ ਵਾਸੀ ਰਾਜੇਸ਼ ਕੁਮਾਰ ਮਗਨਦਿਆ (48), ਝਾਰਖੰਡ ਦੇ ਅਧੌਰਾ ਦੀ ਵਾਸੀ ਮੁਦ੍ਰਿਕਾ ਯਾਦਵ (29) ਅਤੇ ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਾਸੀ ਸੁਚਿਤ ਪ੍ਰਸਾਦ (39) ਅਤੇ ਮਹੇਸ਼ ਨੰਦਲਾਲ (25) ਵਜੋਂ ਹੋਈ ਹੈ।

ਜੀਐੱਫਐੱਲ ਨੇ ਇੱਕ ਮੀਡੀਆ ਬਿਆਨ ਵਿੱਚ ਕਿਹਾ ਕਿ ਘਟਨਾ ਸ਼ਨਿੱਚਰਵਾਰ ਰਾਤ ਨੂੰ ਕਰੀਬ ਅੱਠ ਵਜੇ ਵਾਪਰੀ ਅਤੇ ਟੀਮ ਨੇ ਤੁਰੰਤ ਗੈਸ ਰਿਸਣ ਦਾ ਪਤਾ ਲਗਾ ਕੇ ਉਸ ’ਤੇ ਕਾਬੂ ਪਾ ਲਿਆ। -ਪੀਟੀਆਈ

Advertisement
×