ਗੁਜਰਾਤ: IOCL ਰਿਫਾਇਨਰੀ ’ਚ ਧਮਾਕਾ, ਇੱਕ ਦੀ ਮੌਤ ਦੋ ਜ਼ਖ਼ਮੀ
blast at IOCL refinery
Advertisement
ਵਡੋਦਰਾ, 12 ਨਵੰਬਰ
blast at IOCL refineryਯ ਗੁਜਰਾਤ ਦੇ ਵਡੋਦਰਾ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਰਿਫਾਇਨਰੀ ਵਿੱਚ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਵਡੋਦਰਾ ਦੇ ਕੋਯਾਲੀ ਖੇਤਰ ਵਿੱਚ ਆਈਓਸੀਐਲ ਰਿਫਾਇਨਰੀ ਵਿੱਚ ਧਮਾਕਾ ਹੋਇਆ, ਜਿਸ ਨਾਲ ਕਰਮਚਾਰੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਵਡੋਦਰਾ ਦੇ ਸਹਾਇਕ ਪੁਲੀਸ ਕਮਿਸ਼ਨਰ ਡੀਜੇ ਚਾਵੜਾ ਨੇ ਏਐਨਆਈ ਨੂੰ ਦੱਸਿਆ ਕਿ ਧਮਾਕਾ ਬੈਂਜੀਨ ਟੈਂਕ ਵਿੱਚ ਹੋਇਆ, ਜੋ ਇੱਕ ਨਾਲ ਲੱਗਦੇ ਟੈਂਕ ਦੇ ਸੰਪਰਕ ਵਿੱਚ ਆਇਆ। ਉਨ੍ਹਾਂ ਦੱਸਿਆ ਕਿ ਇਸ ਧਮਾਕੇ ਵਿਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਏਐੱਨਆਈ
Advertisement
Advertisement