Gujarat Building Fire: ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗਣ ਕਾਰਨ ਬਜ਼ੁਰਗ ਔਰਤ ਦੀ ਮੌਤ, 22 ਹਸਪਤਾਲ ਦਾਖਲ
Gujarat Building Fire: Fire breaks out on 8th floor of 22-storey residential building
Advertisement
ਅਹਿਮਦਾਬਾਦ, 16 ਨਵੰਬਰ
Gujarat Building Fire: ਅਹਿਮਦਾਬਾਦ ਦੇ ਬੋਪਲ ਇਲਾਕੇ ਵਿੱਚ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਇੱਕ 65 ਸਾਲਾ ਔਰਤ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਬੋਪਲ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ 21 ਮੰਜ਼ਿਲਾ ਇਸਕੋਨ ਪਲਾਟੀਨਾ ਇਮਾਰਤ ਦੀ 8ਵੀਂ ਮੰਜ਼ਿਲ ’ਤੇ ਸ਼ੁੱਕਰਵਾਰ ਰਾਤ ਕਰੀਬ 10.40 ਵਜੇ ਅੱਗ ਲੱਗ ਗਈ ਅਤੇ ਜਲਦੀ ਹੀ ਉੱਚੀ ਇਮਾਰਤ ਦੀ 21ਵੀਂ ਮੰਜ਼ਿਲ ਤੱਕ ਫੈਲ ਗਈ। ਇਸ ਘਟਨਾ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ ਹਨ। ਵਧੀਕ ਚੀਫ਼ ਫਾਇਰ ਅਫ਼ਸਰ ਮਿਥੁਨ ਮਿਸਤਰੀ ਨੇ ਦੱਸਿਆ ਕਿ ਇਮਾਰਤ ਵਿੱਚੋਂ 200 ਤੋਂ ਵੱਧ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਅੱਗ ਬੁਝਾਉਣ ਲਈ ਇੱਕ ਦਰਜਨ ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ।
Advertisement
ਫਾਇਰ ਅਧਿਕਾਰੀ ਨੇ ਦੱਸਿਆ ਕਿ ਇਮਾਰਤ ਦੀ 8ਵੀਂ ਮੰਜ਼ਿਲ ’ਤੇ ਬਿਜਲੀ ਦੇ ਡੈਕਟ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਪਰ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜ਼ਖਮੀਆਂ ਨੂੰ ਨਜ਼ਦੀਕੀ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਬਜ਼ੁਰਗ ਔਰਤ ਦੀ ਪਛਾਣ ਮਿਲੀਬੇਨ ਸ਼ਾਹ ਵਜੋਂ ਹੋਈ, ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਐਨੀ ਭਿਆਨਕ ਸੀ ਕਿ ਬੁਝਾਉਣ ਲਈ 3.40 ਵਜੇ ਤੱਕ ਮੁਸ਼ੱਕਤ ਕਰਨੀ ਪਈ। ਪੀਟੀਆਈ
Advertisement
×